ਅਲੇਪੋ— ਸੀਰੀਆ ਦੇ ਅਲੇਪੋ 'ਚ ਘਰੇਲੂ ਜੰਗ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਇੱਥੇ ਹੋ ਰਹੇ ਖੂਨ-ਖਰਾਬੇ ਅਤੇ ਹਵਾਈ ਹਮਲਿਆਂ ਕਾਰਨ ਸਭ ਤੋਂ ਵਧ ਨੁਕਸਾਨ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਚੁੱਕਣਾ ਪੈ ਰਿਹਾ ਹੈ। ਬੱਚਿਆਂ 'ਤੇ ਹੋ ਰਹੇ ਹਮਲਿਆਂ ਦੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕੁਝ ਤਸਵੀਰਾਂ ਅਤੇ ਵੀਡੀਓਜ਼ ਨੂੰ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਸੀਰੀਆ ਦੇ ਅਲ ਨੈਰਾਬ ਸ਼ਹਿਰ ਦੀ ਇਕ ਅਜਿਹੀ ਹੀ ਤਸਵੀਰ ਫਿਰ ਤੋਂ ਸਾਹਮਣੇ ਆਈ। ਇਸ ਤਸਵੀਰ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ। ਇਸ ਤਸਵੀਰ 'ਚ ਦੋ ਲੜਕੇ ਗਲ ਲੱਗ ਕੇ ਰੋ ਰਹੇ ਹਨ। ਇਹ ਦੋਵੇਂ ਲੜਕੇ ਇਕ ਹਸਪਤਾਲ 'ਚ ਮਿਲੇ, ਜੋ ਕਿ ਆਪਣੇ ਵੱਡੇ ਭਰਾ ਨੂੰ ਗੁਆ ਦੇਣ ਦੇ ਦੁੱਖ ਕਾਰਨ ਰੋ ਰਹੇ ਹਨ। ਦਰਅਸਲ ਅਲੇਪੋ 'ਚ ਬੀਤੇ ਦਿਨੀਂ ਬੰਬ ਹਮਲਾ ਹੋਇਆ ਸੀ, ਜਿਸ 'ਚ 15 ਲੋਕ ਮਾਰੇ ਗਏ ਸਨ। ਮ੍ਰਿਤਕਾਂ 'ਚ 11 ਬੱਚੇ ਸ਼ਾਮਲ ਸਨ। ਇਨ੍ਹਾਂ ਮ੍ਰਿਤਕਾਂ 'ਚ ਸ਼ਾਮਲ ਦੋ ਲੜਕਿਆਂ ਦਾ ਭਰਾ ਵੀ ਸੀ। ਉਸ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਦੋਵੇਂ ਭਰਾ ਗਲ ਲੱਗ ਕੇ ਰੋ ਰਹੇ ਹਨ।
ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੀਰੀਆ 'ਚ ਹੋਏ ਹਮਲੇ 'ਚ ਜ਼ਿੰਦਾ ਬਚੇ 5 ਸਾਲ ਦੇ ਓਮਰਾਨ ਦਾਕਨਿਸ਼ ਨਾਂ ਦੇ ਲੜਕੇ ਦੀ ਤਸਵੀਰ ਅਤੇ ਵੀਡੀਓ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਹਮਲੇ ਵਿਚ ਓਮਰਾਨ ਦਾ 10 ਸਾਲਾ ਭਰਾ ਮਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸੀਰੀਆ 'ਚ 2011 ਤੋਂ ਜਾਰੀ ਘਰੇਲੂ ਜੰਗ 'ਚ 3 ਲੱਖ ਤੋਂ ਵਧ ਲੋਕ ਗਏ ਹਨ ਅਤੇ ਲੱਖਾਂ ਦੀ ਗਿਣਤੀ 'ਚ ਲੋਕ ਬੇਘਰ ਹੋ ਗਏ ਹਨ।
ਅਮਰੀਕਾ ਨੇ ਬੇਰੰਗ ਮੋੜੇ 161 ਪਰਵਾਸੀ
NEXT STORY