ਬੇਰੂਤ— ਸੀਰੀਆਈ ਫੌਜ ਨੇ ਬਾਗੀਆਂ ਦੇ ਕਬਜ਼ੇ ਵਾਲੇ ਹਾਮਾ ਦੇ ਨੇੜੇ ਪਿੰਡ 'ਤੇ ਮੁੜ ਕਬਜ਼ਾ ਕਰ ਲਿਆ। ਸੀਰੀਆਈ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਬਾਗੀਆਂ ਦੇ ਕਬਜ਼ੇ ਵਾਲੇ ਖੇਤਰ 'ਤੇ ਆਪਣੀ ਮੁਹਿੰਮ ਵਾਪਸ ਲੈਣਾ ਚਾਹੁੰਦੀ ਹੈ, ਇਸ ਦੇ ਬਾਵਜੂਦ ਸੰਘਰਸ਼ ਜਾਰੀ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਨ੍ਹਾਂ ਦੇ ਸਹਿਯੋਗੀ ਦੇਸ਼ ਰੂਸ ਅਤੇ ਈਰਾਨ ਇਸ ਮਹੀਨੇ ਬਾਗੀਆਂ ਵਿਰੁੱਧ ਇਕ ਵੱਡੇ ਹਮਲੇ ਦੀ ਮੰਗ ਕਰ ਰਹੇ ਹਨ।
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਰਸ ਨੇ ਕਿਹਾ ਕਿ ਬਾਗੀਆਂ ਨੇ ਹਾਮਾ ਵੱਲ ਆਪਣੀ ਪਕੜ ਕਾਫੀ ਮਜ਼ਬੂਤ ਕਰ ਲਈ ਹੈ ਅਤੇ ਦਰਜਨਾਂ ਸ਼ਹਿਰਾਂ ਅਤੇ ਪਿੰਡਾਂ ਵੱਲ ਵਧ ਰਹੇ ਹਨ। ਆਬਜ਼ਰਵੇਟਰੀ ਨੇ ਕਿਹਾ ਕਿ ਬਾਗੀਆਂ ਦੇ ਕਬਜ਼ੇ ਵਾਲੇ ਖੇਤਰਾਂ 'ਤੇ ਰਾਕੇਟ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਪਿਛੇ ਹੱਟਣ 'ਤੇ ਮਜ਼ਬੂਰ ਕੀਤਾ ਗਿਆ ਪਰ ਹਾਮਾ ਦੇ ਕੁਝ ਹਿੱਸਿਆਂ 'ਚ ਲਗਾਤਾਰ ਗੋਲੀਬਾਰੀ ਜਾਰੀ ਹੈ। ਫੌਜ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਦਮਿਸ਼ਕ ਦੇ ਕਈ ਟਿਕਾਣਿਆਂ 'ਤੇ ਮੁੜ ਕਬਜ਼ਾ ਕਰ ਲਿਆ ਹੈ।
ਅਮਰੀਕਾ 'ਚ ਔਰਤ ਅਤੇ ਉਸ ਦੇ ਪੁੱਤਰ ਦੀ ਹੱਤਿਆ ਦੇ ਕਥਿਤ ਇਰਾਦੇ ਦਾ ਪਤਾ ਨਹੀਂ: ਕਾਨੂੰਨੀ ਅਧਿਕਾਰੀ
NEXT STORY