ਤਾਈਪੇ (ਏ.ਐਫ.ਪੀ.)- ਤਾਈਵਾਨ ਨੇ ਅੱਜ ਚੀਨ ਉੱਤੇ ਦੋਸ਼ ਲਗਾਇਆ ਕਿ ਉਹ ਉਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੀ ਮੀਟਿੰਗ ਵਿਚ ਜਾਣ ਤੋਂ ਰੋਕ ਕੇ ਤਾਈਵਾਨੀ ਲੋਕਾਂ ਦੀ ਸਿਹਤ ਨੂੰ ਖਤਰੇ ਵਿਚ ਪਾ ਰਿਹਾ ਹੈ ਅਤੇ ਸੰਸਾਰਕ ਮਹਾਮਾਰੀ ਨਿਵਾਰਣ ਨਾਲ ਸਮਝੌਤਾ ਕਰ ਰਿਹਾ ਹੈ। ਤਾਈਵਾਨ ਨੇ ਅਗਲੇ ਮਹੀਨੇ ਡਬਲਿਊ.ਐਚ.ਓ. ਦੀ ਇਕ ਅਹਿਮ ਮੀਟਿੰਗ ਵਿਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। 8 ਸਾਲਾਂ ਵਿਚ ਪਿਛਲੇ ਸਾਲ ਅਜਿਹਾ ਪਹਿਲੀ ਵਾਰ ਹੋਇਆ ਕਿ ਜਦੋਂ ਤਾਈਵਾਨ ਨੂੰ ਡਬਲਿਊ. ਐਚ.ਓ. ਦੀ ਮੁਖੀ ਸਾਲਾਨਾ ਮੀਟਿੰਗ ਵਿਸ਼ਵ ਸਿਹਤ ਸਭਾ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਟਾਪੂ ਨੂੰ ਕੌਮਾਂਤਰੀ ਪ੍ਰੋਗਰਾਮਾਂ ਤੋਂ ਬਾਹਰ ਰੱਖਣ ਦੀਆਂ ਕੋਸ਼ਿਸ਼ਾਂ ਦੇ ਤੌਰ ਉੱਤੇ ਚੀਨ ਦੇ ਦਬਾਅ ਕਾਰਨ ਅਜਿਹਾ ਹੋਇਆ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਲ 2009 ਤੋਂ 2017 ਦਰਮਿਆਨ ਤਾਈਵਾਨ ਨੇ ਡਬਲਿਊ.ਐਚ.ਓ. ਦੀਆਂ ਸਭਾਵਾਂ ਲਈ 154 ਅਰਜ਼ੀਆਂ ਦਿੱਤੀਆਂ ਪਰ ਸਿਰਫ 46 ਅਰਜ਼ੀਆਂ ਨੂੰ ਹੀ ਮਨਜ਼ੂਰ ਕੀਤਾ ਗਿਆ। ਉਸ ਨੇ ਕਿਹਾ ਕਿ ਚੀਨ ਨੇ ਤਾਈਵਾਨ ਦੀ ਸਿਹਤ ਸੂਚਨਾ ਦੇ ਸਮੇਂ ਉੱਤੇ ਨੋਟੀਫਿਕੇਸ਼ਨ ਦੇਣ ਵਿਚ ਵੀ ਦੇਰੀ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਅਤੇ ਡਬਲਿਊ. ਐਚ.ਓ. ਦਰਮਿਆਨ ਇਕ ਪਾਸੜ ਵਿਵਸਥਾ ਨਾ ਸਿਰਫ ਤਾਈਵਾਨੀ ਲੋਕਾਂ ਦੀ ਸਿਹਤ ਨੂੰ ਖਤਰਾ ਪੈਦਾ ਕਰਦੀ ਹੈ, ਸਗੋਂ ਇਸ ਨਾਲ ਸੰਸਾਰਕ ਮਹਾਮਾਰੀ ਨਿਵਾਰਣ ਵਿਚ ਚੂਕ ਵੀ ਹੋ ਰਹੀ ਹੈ।
ਪ੍ਰਿੰਸ ਹੈਰੀ ਤੇ ਮੇਗਨ ਦੇ ਵਿਆਹ ਵਿਚ ਸ਼ਿਰਕਤ ਕਰੇਗੀ ਪ੍ਰਿਯੰਕਾ ਚੋਪੜਾ
NEXT STORY