ਬੀਜਿੰਗ— ਚੀਨ ਅਤੇ ਤਾਈਵਾਨ ਵਿਚਾਲੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਵਾਰ ਦੋਹਾਂ ਦੇਸ਼ਾਂ ਸੀਤਾਫ਼ਲ ਨੂੰ ਲੈ ਕੇ ਆਹਮਣੇ-ਸਾਹਮਣੇ ਆ ਗਏ ਹਨ। ਦਰਅਸਲ ਚੀਨ ਨੇ ਤਾਈਵਾਨ ਤੋਂ ਦੋ ਕਿਸਮਾਂ ਦੇ ਸੀਤਾਫ਼ਲ ਆਯਾਤ ਕਰਨ ਤੋਂ ਮਨਾ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਤਾਈਵਾਨ ਤੋਂ ਆਯਾਤ ਹੋ ਰਹੇ ਸੀਤਾਫ਼ਲ ’ਚ ਖ਼ਤਰਨਾਕ ਕੀਟਾਣੂ ਹਨ। ਇਸ ਨੂੰ ਲੈ ਕੇ ਤਾਈਵਾਨ ਨੇ 140 ਕਰੋੜ ਦੀ ਆਬਾਦੀ ਵਾਲੇ ਚੀਨ ਨੂੰ ਧਮਕੀ ਦੇ ਦਿੱਤੀ।
ਤਾਈਵਾਨ ਨੇ ਕਿਹਾ ਹੈ ਕਿ ਚੀਨ ਫ਼ਲਾਂ ਨੂੰ ਲੈ ਕੇ ਵਿਗੜਦੇ ਵਪਾਰਕ ਸਬੰਧਾਂ ਦਾ ਹੱਲ 30 ਸਤੰਬਰ ਤੱਕ ਕੱਢੇ। ਜੇਕਰ ਚੀਨ ਅਜਿਹਾ ਨਹੀਂ ਕਰਦਾ ਹੈ ਤਾਂ ਉਹ ਮਾਮਲੇ ਨੂੰ ਲੈ ਕੇ ਵਿਸ਼ਵ ਵਪਾਰ ਸੰਗਠਨ ਜਾਵੇਗਾ। ਉੱਥੇ ਹੀ ਚੀਨ ਦਾ ਕਹਿਣਾ ਹੈ ਕਿ ਤਾਈਵਾਨ ਦੇ ਫ਼ਲਾਂ ਵਿਚ ਪਲਾਨੋਕੋਕਸ ਮਾਈਨਰ ਨਾਂ ਦੇ ਕੀਟਾਣੂ ਮਿਲ ਰਹੇ ਹਨ। ਜੇਕਰ ਚੀਨ ਉਸ ਦੇ ਫ਼ਲ ਆਯਾਤ ਕਰਦਾ ਹੈ ਤਾਂ ਉਸ ਨਾਲ ਦੇਸ਼ ਦੀ ਜਨਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਚੀਨ ਸਰਕਾਰ ਨੇ ਤਾਈਵਾਨ ਦੇ ਫ਼ਲਾਂ ਦਾ ਆਯਾਤ ਰੋਕਣ ਦਾ ਫ਼ੈਸਲਾ ਲਿਆ ਹੈ। ਰਿਪੋਰਟ ਮੁਤਾਬਕ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਤਾਈਵਾਨ ਅਤੇ ਚੀਨ ਆਹਮਣੇ-ਸਾਹਮਣੇ ਹਨ।
ਪੂਰਬੀ ਅਫ਼ਗਾਨਿਸਤਾਨ ’ਚ ਹਮਲਾਵਰਾਂ ਨੇ ਤਾਲਿਬਾਨ ਨੂੰ ਬਣਾਇਆ ਨਿਸ਼ਾਨਾ, ਪੰਜ ਦੀ ਮੌਤ
NEXT STORY