ਤਾਈਪੇ : ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਲੈ ਕੇ ਤਣਾਅ ਸਿਖਰ ’ਤੇ ਹੈ। ਇਸ ਦੌਰਾਨ ਚੀਨ ਦੇ ਤਾਈਵਾਨ ਨਾਲ ਰਿਸ਼ਤੇ ਤੇਜ਼ੀ ਨਾਲ ਵਿਗੜ ਰਹੇ ਹਨ। ਅਜਿਹੀ ਹਾਲਤ ਵਿਚ ਤਾਈਵਾਨ ਦਾ ਭਾਰਤ ਵੱਲ ਝੁਕਾਅ ਵਧਿਆ ਹੈ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਦੀ ਭਾਰਤ ਵਿਚ ਲੋਕਪ੍ਰਿਯਤਾ ਤੋਂ ਚੀਨ ਨੂੰ ਸੇਕ ਲੱਗਾ ਹੈ ਅਤੇ ਸੋਸ਼ਲ ਮੀਡੀਆ ਨੇ ਇਸ ਵਿਚ ਹੋਰ ਅੱਗ ਲਾਈ ਹੈ। ਚੀਨ ਇੰਨਾ ਸੜ੍ਹ-ਭੁੱਜ ਗਿਆ ਕਿ ਉਹ ਦੋਵਾਂ ਦੇਸ਼ਾਂ ਨੂੰ ਧਮਕੀ ਦੇਣ ’ਤੇ ਉਤਰ ਆਇਆ।
ਅਸਲ ’ਚ ਤਾਈਵਾਨ ਦੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਸੋਸ਼ਲ ਮੀਡਿਆ ’ਤੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਖਾਣਾ ਤੇ ਚਾਹ ਅਤੇ ਇੱਥੇ ਦੀ ਚੰਗੀ ਜ਼ਿੰਦਗੀ ਬਹੁਤ ਪਸੰਦ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ,‘‘ਤਾਈਵਾਨ ਕਿਸਮਤ ਵਾਲਾ ਹੈ ਕਿ ਇੱਥੇ ਕਈ ਭਾਰਤੀ ਰੈਸਟੋਰੈਂਟ ਹਨ ਅਤੇ ਤਾਈਵਾਨ ਦੀ ਜਨਤਾ ਉਨ੍ਹਾਂ ਨੂੰ ਪਸੰਦ ਕਰਦੀ ਹੈ। ਮੈਂ ਖੁਦ ਹਮੇਸ਼ਾ ਚਨਾ-ਮਸਾਲਾ ਤੇ ਨਾਨ ਖਾਣ ਲਈ ਜਾਂਦੀ ਹਾਂ।’’
ਚੀਨ ਦਾ ਭਾਰਤ-ਤਾਈਵਾਨ ਪ੍ਰਤੀ ਗੁੱਸਾ ਉਸ ਵੇਲੇ ਹੋਰ ਵਧ ਗਿਆ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਈਵਾਨ ਦੀ ਰਾਸ਼ਟਰਪਤੀ ਨੇ ਜਨਮਦਿਨ ਦੀ ਵਧਾਈ ਦਿੱਤੀ।
ਅਮਰੀਕਾ : ਚੋਣਾਂ ਤੋਂ ਪਹਿਲਾਂ ਹੀ ਢਾਈ ਕਰੋੜ ਲੋਕ ਪਾ ਚੁੱਕੇ ਹਨ ਆਪਣੀ ਵੋਟ
NEXT STORY