ਕਾਬੁਲ-ਅਫਗਾਨਿਸਤਾਨ ਦੇ ਬਗਲਾਨ ਸੂਬੇ 'ਚ ਤਾਲਿਬਾਨ ਅੱਤਵਾਦੀਆਂ ਨੇ ਸੁਰੱਖਿਆ ਚੌਕੀਆਂ 'ਤੇ ਹਮਲੇ ਕੀਤੇ ਜਿਸ 'ਚ ਅਫਗਾਨ ਫੌਜ ਦੇ ਅੱਠ ਜਵਾਨ ਮਾਰੇ ਗਏ ਅਤੇ ਹੋਰ 6 ਜ਼ਖਮੀ ਹੋ ਗਏ ਹਨ। ਇਕ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਦੋ ਸੂਬਾਈ ਸੁਰੱਖਿਆ ਸੂਤਰਾਂ ਨੂੰ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਹਮਲੇ ਕਥਿਤ ਤੌਰ 'ਤੇ ਕੱਲ ਰਾਤ ਗੁਜਰਗਾਹ-ਏ-ਨੂਰ, ਜੁਲਗਾਹ ਅਤੇ ਬਗਲਾਨੀ ਜਦੀਦ ਜ਼ਿਲੇ 'ਚ ਹੋਏ।
ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
ਅਫਗਾਨ ਰੱਖਿਆ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਇਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋ ਗਿਆ ਅਤੇ ਸੁਰੱਖਿਆ ਬਲਾਂ ਨੇ ਗੁਜਰਗਾਹ-ਏ-ਨੂਰ ਜ਼ਿਲੇ ਦੇ ਇਕ ਸੀਨੀਅਰ ਮੈਂਬਰ ਸਮੇਤ 20 ਤਾਲਿਬਾਨੀ ਲੜਾਕਿਆਂ ਨੂੰ ਢੇਰ ਕਰ ਦਿੱਤਾ। ਅਫਗਾਨਿਸਤਾਨ 'ਚ ਚੱਲ ਰਹੀ ਕਾਬੁਲ-ਤਾਲਿਬਾਨ ਸ਼ਾਂਤੀ ਗੱਲਬਾਤ ਅਤੇ ਵਿਦੇਸ਼ੀ ਫੌਜੀਆਂ ਦੀ ਵਾਪਸੀ ਦੀ ਸ਼ੁਰੂਆਤ ਦੇ ਬਾਵਜੂਦ ਹਥਿਆਰਬੰਦ ਹਿੰਸਾ ਜਾਰੀ ਹੈ। ਇਹ ਪ੍ਰਕਿਰਿਆ ਪਿਛਲੀ ਫਰਵਰੀ 'ਚ ਅਮਰੀਕੀ ਵਿਚੋਲਗੀ ਵਾਲੇ ਸ਼ਾਂਤੀ ਸਮਝੌਤੇ ਦਾ ਹਿੱਸਾ ਸੀ ਜਿਸ 'ਚ ਤਾਲਿਬਾਨ ਨੂੰ ਹਿੰਸਾ ਨੂੰ ਘੱਟ ਕਰਨ ਅਤੇ ਅੱਤਵਾਦੀਆਂ ਨਾਲ ਛੱਡਣ ਲਈ ਵੀ ਵਚਨਬੱਧ ਕੀਤਾ ਗਿਆ। ਤਾਲਿਬਾਨ ਅਤੇ ਅਫਗਾਨਿਸਤਾਨ ਦੋਵੇਂ ਇਕ-ਦੂਜੇ 'ਤੇ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ।
ਇਹ ਵੀ ਪੜ੍ਹੋ-ਬ੍ਰਾਜ਼ੀਲ 'ਚ ਇਕ ਦਿਨ 'ਚ ਕੋਰੋਨਾ ਦੇ 76,000 ਤੋਂ ਵਧੇਰੇ ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਚੀਨ ਦੀ ਦਾਦਾਗਿਰੀ, ਕਿਹਾ-ਸਾਡੀ ਸਰਕਾਰ ਦੀ ਮਾਨਤਾ ਤੋਂ ਬਿਨਾਂ ਦਲਾਈਲਾਮਾ ਦੇ ਉੱਤਰਾਧਿਕਾਰੀ ਨੂੰ ਨਹੀਂ ਮਿਲੇਗੀ ਮਨਜ਼ੂਰੀ
NEXT STORY