ਕਾਬੁਲ— ਅਫ਼ਗਾਨਿਸਤਾਨ ’ਤੇ ਆਪਣਾ ਕਬਜ਼ਾ ਕਰਨ ਮਗਰੋਂ ਤਾਲਿਬਾਨ ਹੁਣ ਦੁਨੀਆ ਆਪਣਾ ਚੰਗਾ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਦਿ੍ਰਸ਼ ਇਸ ਗੱਲ ਦੇ ਸਬੂਤ ਸਨ ਕਿ ਅੱਤਵਾਦੀ ਸਮੂਹ ਦੀ ਮਾਨਸਿਕਤਾ ਉਸ ਹਿੰਸਾ ਨਾਲ ਵਾਪਸ ਆ ਗਈ ਹੈ। ਦੁਨੀਆ ਭਰ ’ਚ ਖ਼ੂਨ-ਖਰਾਬਾ ਅਤੇ ਹਫੜਾ-ਦਫੜੀ ਦੇ ਪਿੱਛੇ ਤਾਲਿਬਾਨ ਦਾ ਡੂੰਘਾ ਪ੍ਰਭਾਵ ਰਿਹਾ ਹੈ। ਲੇਖਕ ਸਰਜੀਓ ਰੈਸਟੇਲੀ ਨੇ ਦੱਸਿਆ ਕਿ ਇਕ ਤਸਵੀਰ ਜਿਸ ਵਿਚ ਤਾਲਿਬਾਨ ਦੇ ਇਕ ਬੁਲਾਰੇ ਦਾ ਸਥਾਨਕ ਟੀ. ਵੀ. ਦੀ ਇਕ ਮਹਿਲਾ ਰਿਪੋਰਟਰ ਵਲੋਂ ਇੰਟਰਵਿਊ ਦਿਖਾਇਆ ਜਾਣਾ ਤਖ਼ਤਾਪਲਟ ਤੋਂ ਘੱਟ ਨਹੀਂ ਹੈ।
ਤਾਲਿਬਾਨ ਨੇ 20 ਸਾਲਾਂ ਬਾਅਦ ਇਕ ਵਾਰ ਫਿਰ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਅੱਤਵਾਦੀ ਸਮੂਹ ਦੇ ਸ਼ਾਸਨ ਅਧੀਨ ਅਫ਼ਗਾਨ ਔਰਤਾਂ ਨੂੰ ਇਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਇਕ ਸੁਰੱਖਿਆ ਮਾਹਰ ਸੱਜਣ ਗੋਹੇਲ ਨੇ ਕਿਹਾ ਕਿ ਇਕ ਮੁੱਖ ਮਹਿਲਾ ਮੈਗਜ਼ੀਨ ‘ਫੋਰ ਨਾਇਨ’ ਮੁਤਾਬਕ ਔਰਤਾਂ ਤਾਲਿਬਾਨ ਦਿਮਾਗ ਤੋਂ ਡਰੀਆਂ ਹੋਈਆਂ ਹਨ। ਜੋ ਸਿਰਫ਼ ਕਿਤਾਬਾਂ ਵਿਚ ਤਾਲਿਬਾਨ ਬਾਰੇ ਪੜ੍ਹਦੀਆਂ ਸਨ, ਹੁਣ ਉਨ੍ਹਾਂ ਨੂੰ ਪ੍ਰਭਾਵੀ ਰੂਪ ਨਾਲ ਇਕੱਠੇ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 1990 ਦੇ ਦਹਾਕੇ ਵਿਚ ਅਸੀਂ ਜੋ ਕੁਝ ਵੇਖਿਆ ਸੀ, ਉਸ ਦੀ ਕੁਝ ਹੱਦ ਤੱਕ ਵਾਪਸੀ ਵੇਖੀ ਜਾ ਰਹੀ ਹੈ।
ਔਰਤਾਂ ਦੀ ਜ਼ਿੰਦਗੀ ਤਾਲਿਬਾਨ ਵਲੋਂ ਹਨ੍ਹੇਰੇ ਵੱਲ ਧੱਕਣ ਅਤੇ ਗੰਭੀਰ ਰੂਪ ਨਾਲ ਦਮਨ ਕੀਤਾ ਗਿਆ ਸੀ। ਹੁਣ ਤਾਲਿਬਾਨ ਨੇ ਸਹਿ-ਸਿੱਖਿਆ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ‘ਖਾਮਾ ਪ੍ਰੈੱਸ’ ਦੀ ਰਿਪੋਰਟ ਮੁਤਾਬਤ ਹੇਰਾਤ ਸੂਬੇ ਵਿਚ ਅੱਤਵਾਦੀ ਸਮੂਹ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹੁਕਮ ਜਾਰੀ ਕੀਤਾ ਸੀ ਕਿ ਕੁੜੀਆਂ ਨੂੰ ਹੁਣ ਕਾਲਜਾਂ ਵਿਚ ਮੁੰਡਿਆਂ ਵਾਂਗ ਜਮਾਤਾਂ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸਕਾਟਲੈਂਡ ਆਉਣ ਵਾਲੇ ਯਾਤਰੀ ਕਰ ਸਕਣਗੇ ਪ੍ਰਾਈਵੇਟ ਖੇਤਰ ਦੇ ਕੋਰੋਨਾ ਟੈਸਟਾਂ ਦੀ ਵਰਤੋਂ
NEXT STORY