ਕਾਬੁਲ- ਅਫ਼ਗਾਨਿਸਤਾਨ ’ਚ ਤਾਲਿਬਾਨੀ ਹੁਕੂਮਤ ਦੀ ਹਿੰਸਾ ਦੀਆਂ ਸਨਸਨੀਖੇਜ਼ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਨਾਲ ਇਹ ਸਾਹਮਣੇ ਆਇਆ ਹੈ ਕਿ ਤਾਲਿਬਾਨ ਦਾ ਅਸਲੀ ਚਿਹਰਾ ਬਹੁਤ ਭਿਆਨਕ ਹੈ। ਬੁੱਧਵਾਰ ਨੂੰ ਕੱਟੜਪੰਥੀ ਤਾਲਿਬਾਨੀਆਂ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਨ ਗਏ ਪੱਤਰਕਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਕੁੱਟਮਾਰ ਨਾਲ ਪੱਤਰਕਾਰ ਲਹੂ-ਲੁਹਾਨ ਹੋ ਗਏ ਅਤੇ ਕੁੱਟਮਾਰ ਦੇ ਨਿਸ਼ਾਨ ਉਨ੍ਹਾਂ ਦੇ ਸਰੀਰ ’ਤੇ ਤਾਲਿਬਾਨੀ ਅੱਤਿਆਚਾਰ ਬਿਆਨ ਕਰ ਰਹੇ ਹਨ।
ਇਹ ਵੀ ਪੜ੍ਹੋ: ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ
ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰ ਸ਼ਰੀਫ ਹਸਨ ਨੇ ਕੁੱਟੇ ਗਏ ਪੱਤਰਕਾਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਸਾਈਟ ਟਵਿਟਰ ’ਤੇ ਪੋਸਟ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘‘ਇਹ ਫੋਟੋਆਂ ਕੱਲ ਕਾਬੁਲ ’ਚ ਤਾਲਿਬਾਨ ਵੱਲੋਂ ਹਿਰਾਸਤ ’ਚ ਲਏ ਗਏ, ਤੰਗ-ਪਰੇਸ਼ਾਨ ਅਤੇ ਕੁੱਟੇ ਗਏ 2 ਪੱਤਰਕਾਰਾਂ ਦੀਆਂ ਹਨ।’’ ਇਸ ਦਰਮਿਆਨ, ਵੀਰਵਾਰ ਨੂੰ ਵੀ ਔਰਤਾਂ ਨੇ ਆਜ਼ਾਦੀ ਦੀ ਮੰਗ ਕਰਦੇ ਹੋਏ ਤਾਲਿਬਾਨ ਦੇ ਖਿਲਾਫ਼ ਪ੍ਰਦਰਸ਼ਨ ਜਾਰੀ ਰੱਖਿਆ। ਕਾਬੁਲ ਅਤੇ ਬਾਮਿਆਨ ’ਚ ਤਾਲਿਬਾਨੀ ਲੜਾਕਿਆਂ ਨੇ ਇਕ ਵਾਰ ਫਿਰ ਔਰਤਾਂ ਦੀ ਕੁੱਟਮਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਸ਼ੀਰ ਦੇ ਸ਼ੇਰ ਅਹਿਮਦ ਮਸੂਦ ਦੇ ਸਮਰਥਨ ’ਚ ਵੀ ਨਾਅਰੇ ਲਗਾਏ।
ਇਹ ਵੀ ਪੜ੍ਹੋ: ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
"ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਦੀ ਨਵੀਂ ਕਮੇਟੀ ਦਾ ਗਠਨ ਤੇ 'ਜਾਂਬਾਜ਼' ਨਾਵਲ ਲੋਕ ਅਰਪਣ
NEXT STORY