ਕਾਬੁਲ- ਬੀਬੀਆਂ ਦੇ ਇਕ ਸਮੂਹ ਨੇ ਕੁੜੀਆਂ ਦੇ ਸਕੂਲ ਖੋਲ੍ਹਣ ਦੀ ਮੰਗ ਕਰਦੇ ਹੋਏ ਵੀਰਵਾਰ ਨੂੰ ਕਾਬੁਲ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਪਰ ਵਿਰੋਧ ਹਿੰਸਕ ਹੋ ਗਿਆ ਅਤੇ ਤਾਲਿਬਾਨ ਨੇ ਪ੍ਰਦਰਸ਼ਨਕਾਰੀ ਬੀਬੀਆਂ ਦੇ ਨਾਲ-ਨਾਲ ਘਟਨਾ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਵੀ ਕੁੱਟਿਆ। ਪੱਤਰਕਾਰਾਂ ਦੇ ਕੈਮਰੇ ਵੀ ਜ਼ਬਤ ਕਰ ਲਏ ਗਏ। ਤਾਲਿਬਾਨ ਨੇ ਸ਼ੁਰੂ ਵਿਚ ਪ੍ਰਦਰਸ਼ਨਕਾਰੀਆਂ ਨੂੰ ਸਿੱਖਿਆ ਮੰਤਰਾਲਾ ਤੋਂ ਵਿੱਤ ਮੰਤਰਾਲਾ ਤੱਕ ਜਾਣ ਦੀ ਇਜਾਜ਼ਤ ਦਿੱਤੀ। ਬੀਬੀਆਂ ਨੇ ਤਾਲਿਬਾਨ ਤੋਂ ਸਿੱਖਿਆ ਦਾ ਸਿਆਸੀਕਰਨ ਨਹੀਂ ਕਰਨ ਅਤੇ ਕੰਮ ’ਤੇ ਸਿੱਖਿਆ ਦੇ ਆਪਣੇ ਅਧਿਕਾਰਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਬਲੀਦਾਨ ਦੇਣਾ ਪਵੇ ਪਰ ਉਹ ਪਿੱਛੇ ਨਹੀਂ ਹਟਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕੰਮ ਅਤੇ ਸਿੱਖਿਆ ਦੇ ਮੌਲਿਕ ਅਧਿਕਾਰ ਮਿਲਣੇ ਹੀ ਚਾਹੀਦੇ ਹਨ।
ਚਸ਼ਮਦੀਦਾਂ ਅਨੁਸਾਰ, ਪ੍ਰਦਰਸ਼ਨ ਕਰ ਰਹੇ ਤਾਲਿਬਾਨ ਨੇ ਇਕ ਵਿਦੇਸ਼ੀ ਅਤੇ 2 ਸਥਾਨਕ ਪੱਤਰਕਾਰਾਂ ਨੂੰ ਦੌੜਾ ਦਿੱਤਾ। ਤਾਲਿਬਾਨ ਜਨਾਨੀਆਂ ਦੀ ਆਜ਼ਾਦੀ ਦਾ ਘੋਰ ਵਿਰੋਧੀ ਹੈ। 20 ਸਾਲ ਪਹਿਲਾਂ ਵੀ ਜਦੋਂ ਉਸ ਨੇ ਅਫ਼ਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਜਮਾਇਆ ਸੀ, ਉਦੋਂ ਸਭ ਤੋਂ ਵੱਧ ਜਨਾਨੀਆਂ ਨੂੰ ਵੀ ਉਤਪੀੜਨ ਦਾ ਸ਼ਿਕਾਰ ਹੋਣਾ ਪਿਆ ਸੀ। ਹੁਣ ਇਕ ਵਾਰ ਮੁੜ ਜਨਾਨੀਆਂ ਨੂੰ ਸਤਾਇਆ ਜਾ ਰਿਹਾ ਹੈ। ਜਨਾਨੀਆਂ ਨਾਲ ਜੁੜੇ ਹਰ ਤਰ੍ਹਾਂ ਦੇ ਖੇਡ ’ਤੇ ਤਾਲਿਬਾਨ ਨੇ ਰੋਕ ਲਗਾ ਦਿੱਤੀ ਹੈ। ਜਨਾਨੀਆਂ ਦੇ ਕੰਮ ਕਰਨ ’ਤੇ ਵੀ ਤਾਲਿਬਾਨ ਨੇ ਪਾਬੰਦੀ ਲਗਾ ਦਿੱਤੀ ਹੈ। ਉਥੇ, ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ. ਐੱਨ. ਏ. ਐੱਮ. ਏ.) ਵਿਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਉਪ ਵਿਸ਼ੇਸ਼ ਪ੍ਰਤੀਨਿਧੀ ਮੇਟੇ ਨੁਡਸੇਨ ਨੇ ਤਾਲਿਬਾਨ ਨੂੰ ਕਿਹਾ ਕਿ ਜਨਾਨੀਆਂ ਨੂੰ ਪੜ੍ਹਨ ਦਾ ਅਧਿਕਾਰ ਦੇਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅਮਰੀਕਾ ’ਚ ਅਨਾਜ ਦੇ ਇਕ ਗੋਦਾਮ ’ਚ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ
NEXT STORY