ਕਾਬੁਲ (ਆਈ.ਏ.ਐੱਨ.ਐੱਸ.): ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ 'ਤਾਲਿਬਾਨ ਦੇ ਨਾਮ ਦੀ ਦੁਰਵਰਤੋਂ ਕਰਨ ਵਾਲੇ, ਲੋਕਾਂ ਨਾਲ ਚੰਗਾ ਵਿਵਹਾਰ ਨਾ ਕਰਨ ਅਤੇ ਖ਼ਰਾਬ ਪਿੱਠਭੂਮੀ ਵਾਲੇ' ਮੈਂਬਰਾਂ ਨੂੰ ਬਾਹਰ ਕੱਢਣ ਲਈ ਇਕ ਨਵਾਂ ਕਮਿਸ਼ਨ ਬਣਾਇਆ ਹੈ। ਇਕ ਮੀਡੀਆ ਰਿਪੋਰਟ ਵਿਚ ਇਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਖਾਮਾ ਪ੍ਰੈੱਸ ਰਿਪੋਰਟ ਮੁਤਾਬਕ,'ਫਿਲਟ੍ਰੇਸ਼ਨ ਕਮਿਸ਼ਨ ਆਫ ਫੋਰਸਿਜ਼' ਦੇ ਨਾਮ ਤੋਂ ਇਸ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਰੱਖਿਆ ਮੰਤਰਾਲਾ ਅਤੇ ਇੰਟੀਰੀਅਰ ਅਫੇਅਰਜ਼ ਮਿਨਿਸਟਰੀ ਦੇ ਨਾਲ-ਨਾਲ ਖੁਫੀਆ ਉੱਚ ਡਾਇਰੈਕਟੋਰੇਟ ਦੇ ਕੁਝ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਸਿੱਖ/ਪੰਜਾਬੀ ਰੈਜੀਮੈਂਟ ਨੂੰ ਵਧਾਉਣ ਤੋਂ ਕੀਤਾ ਇਨਕਾਰ, ਦਿੱਤੀ ਇਹ ਦਲੀਲ
ਨਵੇਂ ਕਮਿਸ਼ਨ ਦੇ ਗਠਨ ਦਾ ਅਧਿਕਾਰਤ ਤੌਰ 'ਤੇ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਸੀ। ਇਕ ਬਿਆਨ ਵਿਚ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਸਈਦ ਖੋਸਤਈ ਨੇ ਕਿਹਾ ਕਿ ਕਮਿਸ਼ਨ ਦੇਸ਼ ਦੇ ਸਾਰੇ ਸੂਬਿਆਂ ਵਿਚ ਕੰਮ ਕਰੇਗਾ। ਖਾਮਾ ਪ੍ਰੈੱਸ ਨੇ ਦੱਸਿਆ ਕਿ ਭਾਵੇਂਕਿ ਖੋਸਤਈ ਨੇ ਗਲਤ ਮੈਬਰਾਂ ਦੇ ਵੇਰਵੇ ਦਾ ਖ਼ੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਇਹ ਲੋਕ ਤਾਲਿਬਾਨ ਸਰਕਾਰ ਅਤੇ ਇਸਲਾਮੀ ਵਿਵਸਥਾ ਦੇ ਖ਼ਿਲਾਫ਼ ਸਨ। ਖੋਸਤਈ ਮੁਤਾਬਕ ਤਾਲਿਬਾਨ ਲੜਾਕਿਆਂ ਦੇ ਤੌਰ 'ਤੇ ਬੰਦੂਕਧਾਰੀਆਂ ਵੱਲੋਂ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ 'ਤੇ ਇਹ ਕਮਿਸ਼ਨ ਬਣਾਇਆ ਗਿਆ।
ਕੁੜੀਆਂ ਵੱਲੋਂ ਤਾਲਿਬਾਨ ਸਰਕਾਰ ਨੂੰ ਗੁਹਾਰ, ਮੁੜ ਖੋਲ੍ਹੇ ਜਾਣ ਸਕੂਲ-ਕਾਲਜ
NEXT STORY