ਲਾਹੌਰ (ਪੀ.ਟੀ.ਆਈ.)- ਪਾਕਿਸਤਾਨ ਨੇ ਇਕ ਚੀਨੀ ਕੰਪਨੀ ਨੂੰ ਇਕ ਸਰਕਾਰੀ ਪ੍ਰਾਜੈਕਟ ਦੀ ਬੋਲੀ ਦੌਰਾਨ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ 'ਤੇ ਬਲੈਕਲਿਸਟ ਕੀਤਾ ਹੈ ਅਤੇ ਇਸ ਨੂੰ ਇਕ ਮਹੀਨੇ ਲਈ ਕਿਸੇ ਵੀ ਸਰਕਾਰੀ ਟੈਂਡਰ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ। ਅਖ਼ਬਾਰ ਡਾਨ ਨੇ ਚੀਨੀ ਕੰਪਨੀ ਦਾ ਨਾਂ ਲਏ ਬਗੈਰ ਰਿਪੋਰਟ ਦਿੱਤੀ ਕਿ ਫਰਮ ਨੂੰ ਪਾਕਿਸਤਾਨ ਦੀ ਨੈਸ਼ਨਲ ਟ੍ਰਾਂਸਮਿਸ਼ਨ ਐਂਡ ਡਿਸਪੈਚ ਕੰਪਨੀ (NTDC) ਦੇ ਪ੍ਰਾਜੈਕਟ ਲਈ ਬੋਲੀ ਦੌਰਾਨ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਬਲੈਕਲਿਸਟ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ - ਚੀਨ ਨੇ ਦਾਸੂ ਡੈਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਾਂ ਦੀ ਮੌਤ 'ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ
ਐਨਟੀਡੀਸੀ ਦੇ ਜਨਰਲ ਮੈਨੇਜਰ ਦੇ ਦਫਤਰ ਤੋਂ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਪੱਤਰ ਮੁਤਾਬਕ,"ਚੀਨੀ ਕੰਪਨੀ ਨੂੰ ਬਲੈਕਲਿਸਟ ਕੀਤਾ ਗਿਆ ਹੈ ਅਤੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਾਉਣ ਕਾਰਨ ਐਨਟੀਡੀਸੀ ਦੀ ਟੈਂਡਰ ਜਾਂ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਤੁਰੰਤ ਪ੍ਰਭਾਵ ਨਾਲ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।” ਐਨਟੀਡੀਸੀ ਨੇ ਕਿਹਾ ਕਿ ਆਦੇਸ਼ ਦਾ ਮੌਜੂਦਾ ਸਮਝੌਤਿਆਂ ‘ਤੇ ਕੋਈ ਅਸਰ ਨਹੀਂ ਪਵੇਗਾ।
ਦੁਨੀਆ ’ਚ 10 ’ਚੋਂ 3 ਲੋਕਾਂ ਕੋਲ ਘਰਾਂ ’ਚ ਹੱਥ ਧੋਣ ਦੀ ਸਹੂਲਤ ਨਹੀਂ : ਯੂਨੀਸੇਫ
NEXT STORY