ਕਾਬੁਲ- ਅਫਗਾਨਿਸਤਾਨੀ ਸੁਰੱਖਿਆ ਬਲਾਂ ਨੇ ਪੂਰਬੀ ਸੂਬੇ ਪਰਵਾਨ ਵਿਚ ਇਕ ਮੁਹਿੰਮ ਦੌਰਾਨ ਅੱਤਵਾਦੀ ਸੰਗਠਨ ਤਾਲਿਬਾਨ ਦੇ ਖੁਫੀਆ ਮੁਖੀ ਨੂਰ ਮੁਹੰਮਦ ਨੂੰ ਮਾਰ ਦਿੱਤਾ ਹੈ। ਅਫਗਾਨਿਸਤਾਨੀ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਤਾਲਿਬਾਨ ਦਾ ਖੁਫੀਆ ਮੁਖੀ ਨੂਰ ਮੁਹੰਮਦ ਉਰਫ ਓਮਾਰੀ ਪਰਵਾਨ ਦੇ ਘੇਰਾਬੰਦ ਜ਼ਿਲੇ ਦੇ ਦਰਰਜ ਗਰਦ ਪਿੰਡ ਵਿਚ ਅਫਗਾਨ ਨੈਸ਼ਨਲ ਪੁਲਸ ਦੀ ਇਕ ਮੁਹਿੰਮ ਵਿਚ ਮਾਰਿਆ ਗਿਆ। ਓਮਾਰੀ ਕਈ ਅੱਤਵਾਦੀ ਤੇ ਤਬਾਹੀ ਗਤੀਵਿਧੀਆਂ ਵਿਚ ਸ਼ਾਮਲ ਸੀ।
ਤਾਲਿਬਾਨ ਨੇ ਅਜੇ ਤੱਕ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰਵਰੀ ਦੇ ਅਖੀਰ ਵਿਚ ਕਤਰ ਵਿਚ ਤਾਲਿਬਾਨ ਤੇ ਅਮਰੀਕਾ ਦੇ ਵਿਚਾਲੇ ਅਫਗਾਨਿਸਤਾਨ ਵਿਚ ਹਿੰਸਾ ਵਿਚ ਕਮੀ ਲਿਆਉਣ ਸਬੰਧੀ ਸ਼ਾਂਤੀ ਸਮਝੌਤੇ 'ਤੇ ਦਸਤਖਤ ਦੇ ਬਾਵਜੂਦ ਅਫਗਾਨਿਸਤਾਨ ਵਿਚ ਤਾਲਿਬਾਨ ਵਲੋਂ ਸੁਰੱਖਿਆ ਬਲਾਂ ਦੀਆਂ ਚੌਕੀਆਂ ਤੇ ਨਾਗਰਿਕਾਂ 'ਤੇ ਹਮਲੇ ਜਾਰੀ ਹਨ।
ਮੈਲਬੌਰਨ 'ਚ ਪੰਜਾਬੀ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ 'ਚ ਮੌਤ
NEXT STORY