ਕਾਬੁਲ— ਅਫਗਾਨਿਸਤਾਨ 'ਚ ਇਕ ਜਾਂਚ ਚੌਕੀ 'ਤੇ ਸ਼ਨੀਵਾਰ ਨੂੰ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ 'ਚ 3 ਫੌਜੀ ਮਾਰੇ ਗਏ। ਪੂਰਬੀ ਗਜਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹਮਲੇ 'ਚ ਦੋ ਹੋਰ ਫੌਜੀ ਵੀ ਜ਼ਖਮੀ ਹੋਏ। ਉਨ੍ਹਾਂ ਨੇ ਦੱਸਿਆ ਕਿ 8 ਅੱਤਵਾਦੀ ਮਾਰੇ ਗਏ ਹਨ ਅਤੇ 10 ਤੋਂ ਵਧੇਰੇ ਜ਼ਖਮੀ ਹੋ ਗਏ। ਤਾਲਿਬਾਨ ਬੁਲਾਰੇ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਅੱਤਵਾਦੀ ਜਾਂਚ ਚੌਕੀ 'ਚ ਦਾਖਲ ਹੋ ਗਏ ਸਨ ਅਤੇ ਹਥਿਆਰ ਤੇ ਗੋਲਾ ਬਾਰੂਦ ਲੁੱਟ ਲਏ। ਹਾਲ ਹੀ ਦੇ ਸਾਲਾਂ 'ਚ ਅਫਗਾਨ ਸੁਰੱਖਿਆ ਬਲਾਂ 'ਤੇ ਤਾਲਿਬਾਨ ਦੇ ਹਮਲੇ ਵਧ ਗਏ ਹਨ। ਉਸ ਨੇ ਦੇਸ਼ ਦੇ 7 ਸੂਬਿਆਂ 'ਤੇ ਕਬਜ਼ਾ ਕਰ ਲਿਆ ਹੈ।
ਲੰਡਨ ਮੇਅਰ ਸਾਦਿਕ ਖਾਨ ਨੇ ਮੁਹੰਮਦ ਜਿੰਨਾ ਦੇ ਮਕਬਰੇ ਅੱਗੇ ਟੇਕਿਆ ਮੱਥਾ
NEXT STORY