ਕਾਬੁਲ (ਬਿਊਰੋ): ਤਾਲਿਬਾਨ ਨੇ ਅਫਗਾਨਿਸਤਾਨ ਦੇ 90 ਫੀਸਦੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਵੀਰਵਾਰ ਨੂੰ ਤਾਲਿਬਾਨ ਦੇ ਲੜਾਕਿਆਂ ਨੇ ਸਪਿਨ ਬੋਲਡਕ ਇਲਾਕੇ ਵਿਚ ਭਿਆਨਕ ਹਮਲੇ ਕੀਤੇ। ਇਸ ਦੌਰਾਨ ਤਾਲਿਬਾਨ ਦੇ ਅੱਤਵਾਦੀਆਂ ਨੇ 100 ਅਫਗਾਨ ਨਾਗਰਿਕਾਂ ਦਾ ਕਤਲ ਕਰ ਦਿੱਤਾ। ਇਸ ਮਗਰੋਂ ਇਹਨਾਂ ਲੋਕਾਂ ਦੇ ਘਰਾਂ ਵਿਚ ਲੁੱਟ-ਖੋਹ ਕੀਤੀ ਅਤੇ ਜਸ਼ਨ ਮਨਾਇਆ। ਮਾਰੇ ਗਏ 100 ਲੋਕਾਂ ਦੀ ਲਾਸ਼ਾਂ ਮੈਦਾਨ ਵਿਚ ਸੜ ਰਹੀਆਂ ਹਨ।
ਦੇਸ਼ ਦੇ ਅੰਦਰੂਨੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਨੇ ਸਪਿਨ ਬੋਲਡਕ ਇਲਾਕੇ ਵਿਚ ਹਮਲਾ ਕੀਤਾ ਹੈ।ਸਪਿਨ ਬੋਲਡਕ ਇਕ ਸਰਹੱਦੀ ਸ਼ਹਿਰ ਹੈ ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਕੰਧਾਰ ਦੀਆਂ ਪ੍ਰਮੁੱਖ ਰਣਨੀਤਕ ਥਾਵਾਂ ਵਿਚੋਂ ਇਕ ਹੈ। ਹਾਲ ਹੀ ਵਿਚ ਤਾਲਿਬਾਨ ਨੇ ਇਸ ਜਗ੍ਹਾ 'ਤੇ ਕਬਜ਼ਾ ਕਰ ਲਿਆ ਸੀ। ਬਾਰਡਰ ਕ੍ਰਾਸਿੰਗ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇਸ ਜਗ੍ਹਾ ਨੂੰ ਵਾਪਸ ਪਾਉਣ ਲਈ ਅਫਗਾਨ ਸੁਰੱਖਿਆ ਬਲ ਲੜਾਈ ਲੜ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਭਾਰਤੀ ਜੋੜੇ ਦਾ ਦਿਲ ਦਹਿਲਾਅ ਦੇਣ ਵਾਲਾ ਕਾਰਨਾਮਾ, 'ਦਾਦੀ' ਨੂੰ 8 ਸਾਲ ਤੱਕ ਬਣਾਈ ਰੱਖਿਆ ਗੁਲਾਮ
ਤਾਲਿਬਾਨ ਨੇ ਕਬਜ਼ਾ ਕਰਨ ਮਗਰੋਂ ਨਾਗਰਿਕਾਂ ਦੇ ਘਰਾਂ ਵਿਚ ਲੁੱਟ-ਖੋਹ ਕੀਤੀ ਅਤੇ ਆਪਣੇ ਝੰਡੇ ਫਹਿਰਾਏ। ਫਰਾਂਸ 24 ਵੱਲੋਂ ਜਾਰੀ ਕੀਤੇ ਗਏ ਵੀਡੀਓ ਫੁਟੇਜ ਵਿਚ ਤਾਲਿਬਾਨ ਦੇ ਕਈ ਮੈਂਬਰਾਂ ਨੂੰ ਸ਼ਹਿਰ ਵਿਚ ਭੰਨ-ਤੋੜ ਕਰਦੇ, ਘਰਾਂ ਨੂੰ ਲੁੱਟਦੇ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਜ਼ਬਤ ਕਰਦਿਆਂ ਦੇਖਿਆ ਗਿਆ, ਜੋ ਇਲਾਕਾ ਛੱਡ ਕੇ ਭੱਜ ਗਏ ਸਨ।
ਨੋਟ- ਕੀ ਪਾਕਿਸਤਾਨ ਕਰ ਰਿਹਾ ਹੈ ਤਾਲਿਬਾਨ ਦੀ ਮਦਦ, ਇਸ 'ਤੇ ਦਿਓ ਆਪਣੀ ਰਾਏ।
ਕੈਲੀਫੋਰਨੀਆ 'ਚ ਲੱਗੀ ਜੰਗਲੀ ਅੱਗ ਹੋਈ ਨੇਵਾਡਾ ਤੋਂ ਪਾਰ
NEXT STORY