ਕਾਬੁਲ (ਏਜੰਸੀਆਂ) - ਤਾਲਿਬਾਨ ਦੇ ਉਪ ਨੇਤਾ ਸਿਰਾਜ਼ੁਦੀਨ ਹੱਕਾਨੀ ਅਤੇ ਉਸ ਦੇ 3 ਹੋਰ ਕਮਾਂਡਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਰਾਜ਼ੁਦੀਨ ਹੱਕਾਨੀ ਨੂੰ ਇਲਾਜ ਲਈ ਰਾਵਲਪਿੰਡੀ ਦੇ ਇਕ ਫੌਜੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਤਾਲਿਬਾਨ ਦੇ ਜਿਨਾਂ ਹੋਰ 3 ਨੇਤਾਵਾਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਹੈ, ਉਨ੍ਹਾਂ ਵਿਚ ਮੁੱਲਾ ਆਮਿਰ ਖਾਨ ਮੁੱਤਾਕੀ, ਫਜ਼ਲ ਮਜ਼ਲੂਮ ਅਤੇ ਮੁੱਲਾ ਨੂਰੂਦੀਨ ਤੁਰਬੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਕਵੇਟਾ ਅਤੇ ਕਰਾਚੀ ਦੇ ਹਸਪਤਾਲਾਂ ਵਿਚ ਦਾਖਲ ਹੋਣ ਦੀ ਜਾਣਕਾਰੀ ਹੈ।
ਜ਼ਿਕਰਯੋਗ ਹੈ ਕਿ ਹੱਕਾਨੀ ਨੈੱਟਵਰਕ ਤਾਲਿਬਾਨ ਦਾ ਹੀ ਸੰਗਠਨ ਹੈ, ਜਿਸ ਦਾ ਸਰਗਨਾ ਮੌਲਵੀ ਜਲਾਲੁਦੀਨ ਦਾ ਪੁੱਤਰ ਸਿਰਾਜ਼ੁਦੀਨ ਹੱਕਾਨੀ ਹੈ। ਹੱਕਾਨੀ ਨੈੱਟਵਰਕ ਅਫਗਾਨਿਸਤਾਨ ਦਾ ਇਕ ਅੱਤਵਾਦੀ ਸੰਗਠਨ ਹੈ, ਜੋ ਅਫਗਾਨਿਸਤਾਨ ਦੀ ਸਰਕਾਰ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਫੌਜ ਨਾਲ ਲੜ ਰਿਹਾ ਹੈ।
ਆਸਟ੍ਰੇਲੀਆ ’ਚ ਮਾਸਕ ਅਤੇ ਸੈਨੇਟਾਈਜ਼ਰ ਦੇ ਪੈਕਟਾਂ ਵਿਚੋਂ ਨਸ਼ੀਲੇ ਪਦਾਰਥ ਬਰਾਮਦ
NEXT STORY