ਕਾਬੁਲ - ਅਫਗਾਨਿਸਤਾਨ 'ਤੇ ਕਬਜ਼ਾ ਤੋਂ ਬਾਅਦ ਤਾਲਿਬਾਨ ਨੇ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਵਿੱਚ ਤਾਲਿਬਾਨ ਦੇ ਬੁਲਾਰਾ ਜਬੀਹੁੱਲਾਹ ਮੁਜਾਹਿਦ ਨੇ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਅੰਤਰਰਾਸ਼ਟਰੀ ਦੂਤਘਰ ਜਾਂ ਸੰਸਥਾ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਬੁਲਾਰਾ ਨੇ ਕਿਹਾ ਕਿ ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ - ਅਫਗਾਨਿਸਤਾਨ ਮੁੱਦੇ 'ਤੇ PM ਰਿਹਾਇਸ਼ 'ਤੇ ਅਹਿਮ ਬੈਠਕ, NSA ਡੋਭਾਲ ਵੀ ਮੌਜੂਦ
ਬੁਲਾਰਾ ਜਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਉਨ੍ਹਾਂ ਨਾਲ ਜਿਸ ਨੇ ਵੀ ਲੜਾਈ ਕੀਤੀ ਉਨ੍ਹਾਂ ਨੂੰ ਤਾਲਿਬਾਨ ਨੇ ਮਾਫ ਕਰ ਦਿੱਤਾ ਹੈ। ਜਬੀਹੁੱਲਾਹ ਮੁਜਾਹਿਦ ਨੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਉਹ ਬੋਲੇ ਕਿ ਤਾਲਿਬਾਨ ਕਿਸੇ ਤੋਂ ਬਦਲਾ ਨਹੀਂ ਲਵੇਗਾ। ਤਾਲਿਬਾਨ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਨੂੰ ਅਸੀਂ ਭਰੋਸਾ ਦਿੰਦੇ ਹਾਂ ਕਿ ਸਾਡੀ ਧਰਤੀ ਦਾ ਇਸਤੇਮਾਲ ਗਲਤ ਕੰਮਾਂ ਲਈ ਨਹੀਂ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਸਾਨੂੰ ਮਾਨਤਾ ਦੇਵੇਗਾ।
ਔਰਤਾਂ 'ਤੇ ਕੀ ਬੋਲਿਆ ਤਾਲਿਬਾਨ
ਤਾਲਿਬਾਨ ਬੁਲਾਰਾ ਨੇ ਕਿਹਾ ਹੈ ਕਿ ਔਰਤਾਂ ਨੂੰ ਸਕੂਲ ਅਤੇ ਹਸਪਤਾਲ ਵਿੱਚ ਕੰਮ ਕਰਨ ਦੀ ਛੋਟ ਹੋਵੇਗੀ। ਮੁਜਾਹਿਦੀ ਨੇ ਕਿਹਾ ਕਿ ਇਸਲਾਮ ਦੇ ਹਿਸਾਬ ਨਾਲ ਔਰਤਾਂ ਨੂੰ ਅਧਿਕਾਰ ਮਿਲਣਗੇ ਅਤੇ ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਬੁਲਾਰਾ ਨੇ ਕਿਹਾ ਕਿ ਅਫਗਾਨ ਨੂੰ ਆਪਣੇ ਨਾਗਰਿਕਾਂ ਲਈ ਅਜਿਹੇ ਨਿਯਮ ਬਣਾਉਣ ਦੀ ਛੋਟ ਹੈ ਜੋ ਉਨ੍ਹਾਂ ਦੇ ਮੁੱਲਾਂ ਦੇ ਹਿਸਾਬ ਨਾਲ ਠੀਕ ਹੋਣ। ਅਜਿਹੇ ਵਿੱਚ ਦੂਜੇ ਦੇਸ਼ਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ - ਕਸ਼ਮੀਰ 'ਚ ਇੱਕ ਹੋਰ BJP ਨੇਤਾ ਦਾ ਕਤਲ, ਉਮਰ ਅਬਦੁੱਲਾ ਬੋਲੇ- ਡਰਾਉਣੀ ਖ਼ਬਰ
ਜਬੀਹੁੱਲਾਹ ਮੁਜਾਹਿਦੀ ਬੋਲੇ, ਅਸੀਂ ਲੋਕ ਕਾਬੁਲ ਵਿੱਚ ਭਾਜੜ ਦਾ ਮਾਹੌਲ ਨਹੀਂ ਚਾਹੁੰਦੇ ਸੀ। ਇਸ ਲਈ ਕਾਬੁਲ ਦੇ ਬਾਹਰ ਰੁੱਕ ਗਏ ਸੀ। ਫਿਰ ਬਿਨਾਂ ਹਿੰਸਾ ਦੇ ਸੱਤਾ ਤਬਦੀਲੀ ਹੋਇਆ। ਪਿੱਛਲੀ ਸਰਕਾਰ ਨਾਲਾਇਕ ਸੀ। ਉਹ ਸੁਰੱਖਿਆ ਤੱਕ ਨਹੀਂ ਦੇ ਸਕਦੀ ਸੀ। ਅਸੀਂ ਸਾਰੇ ਵਿਦੇਸ਼ੀ ਸੰਸਥਾਵਾਂ ਨੂੰ ਸੁਰੱਖਿਆ ਦਿਆਂਗੇ, ਅਸੀਂ ਅਫਗਾਨਿਸਤਾਨ ਤੋਂ ਬਾਹਰ ਜਾਂ ਅੰਦਰ ਕਿਸੇ ਨੂੰ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੇ।
ਮੀਡੀਆ ਨੂੰ ਕੰਮ ਕਰਨ ਦੀ ਆਜ਼ਾਦੀ ਹੋਵੇਗੀ? ਇਸ 'ਤੇ ਤਾਲਿਬਾਨ ਦੇ ਬੁਲਾਰਾ ਨੇ ਕਿਹਾ ਕਿ ਮੀਡੀਆ ਨੂੰ ਕੰਮ ਕਰਣ ਦੀ ਆਜ਼ਾਦੀ ਹੈ ਪਰ ਉਸ ਨੂੰ ਇਸਲਾਮਿਕ ਮੁੱਲਾਂ ਖ਼ਿਲਾਫ਼ ਕੰਮ ਨਹੀਂ ਕਰਨ ਲਈ ਕਹਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕਾ : ਸਰਹੱਦੀ ਅਧਿਕਾਰੀਆਂ ਨੇ ਜ਼ਬਤ ਕੀਤੇ ਜਾਅਲੀ ਕੋਰੋਨਾ ਵੈਕਸੀਨ ਕਾਰਡ
NEXT STORY