ਕਾਬੁਲ - ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੇ ਪੰਜਸ਼ੀਰ ਗਵਰਨਰ ਦਫ਼ਤਰ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਉਥੇ ਹੀ ਤਾਲਿਬਾਨ ਦੇ ਲੜਾਕਿਆਂ ਨੇ ਸ਼ੁੱਕਰਵਾਰ ਰਾਤ ਦੇਸ਼ ਭਰ ਵਿੱਚ ਹਵਾ ਵਿੱਚ ਗੋਲੀਆਂ ਚਲਾਈਆਂ, ਜਿਸ ਕਾਰਨ ਅਫਗਾਨਿਸਤਾਨ ਦੇ ਕੋਲ 70 ਤੋਂ ਜ਼ਿਆਦਾ ਲੋਕ ਮਾਰੇ ਗਏ। ਹਾਲਾਂਕਿ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਕਈ ਸੂਬਿਆਂ ਤੋਂ ਰਿਪੋਰਟ ਨਹੀਂ ਮਿਲੀ ਹੈ। ਖਾਮਾ ਨਿਊਜ ਨੇ ਦੱਸਿਆ ਕਿ ਕਾਬੁਲ ਦੇ ਇੱਕ ਐਮਰਜੈਂਸੀ ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਰਾਤ 17 ਲਾਸ਼ਾਂ ਅਤੇ 40 ਜਖ਼ਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਨੰਗਰਹਾਰ ਸੂਬੇ ਦੇ ਜਲਾਲਾਬਾਦ ਤੋਂ ਅਪੁਸ਼ਟ ਖਬਰਾਂ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਰਾਤ ਹੋਈ ਗੋਲੀਬਾਰੀ ਵਿੱਚ 17 ਲੋਕ ਮਾਰੇ ਗਏ ਜਾਂ ਜਖ਼ਮੀ ਹੋਏ ਹਨ।
ਇਹ ਵੀ ਪੜ੍ਹੋ - ਅਮਰੀਕਾ ਦੁਆਰਾ ਕੋਸੋਵੋ ਦੇਸ਼ ਦੀ ਫਾਈਜ਼ਰ ਵੈਕਸੀਨ ਦੀਆਂ 5 ਲੱਖ ਖੁਰਾਕਾਂ ਨਾਲ ਸਹਾਇਤਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੇਹੱਦ ਭਾਰੀ ਅਤੇ ਭਿਆਨਕ ਗੋਲੀਬਾਰੀ ਪੰਜਸ਼ੀਰ ਸੂਬੇ 'ਤੇ ਕਥਿਤ ਕਬਜ਼ੇ ਦੇ ਜਸ਼ਨ ਦੇ ਤੌਰ 'ਤੇ ਕੀਤੀ ਗਈ ਸੀ, ਜੋ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਦਾ ਵਿਰੋਧ ਕਰਨ ਵਾਲਾ ਇੱਕਲੌਤਾ ਬਾਗ਼ੀ ਸੂਬਾ ਹੈ। ਇਸ ਦੌਰਾਨ ਤਾਲਿਬਾਨ ਅਧਿਕਾਰੀਆਂ ਨੇ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਇਸ ਤਰ੍ਹਾਂ ਦੀ ਘਟਨਾ ਦੋਹਰਾਉਣ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਦੇ ਸ਼ਾਪਿੰਗ ਮਾਲ 'ਚ ਹੋਏ ਹਮਲੇ ਦੇ ਪਿੱਛੇ ਸ਼੍ਰੀਲੰਕਾਈ ਤਮਿਲ ਮੁਸਲਿਮ ਦਾ ਹੱਥ : ਪੁਲਸ
NEXT STORY