ਕਾਬੁਲ (ਯੂਐਨਆਈ): ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ਵਿੱਚ ਇੱਕ ਨੌਜਵਾਨ ਡਾਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸਲ ਵਿਚ ਜਦੋਂ ਡਾਕਟਰ ਨੇ ਸੁਰੱਖਿਆ ਖੋਜ ਕੇਂਦਰ 'ਤੇ ਰੁਕਣ ਤੋਂ ਇਨਕਾਰ ਕਰ ਦਿੱਤਾ ਉਦੋਂ ਤਾਲਿਬਾਨ ਦੇ ਸੁਰੱਖਿਆ ਗਾਰਡ ਨੇ ਉਕਤ ਨੌਜਵਾਨ ਡਾਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਥਾਨਕ ਨਿਊਜ਼ ਏਜੰਸੀ ਖਾਮਾ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ।
ਏਜੰਸੀ ਨੇ ਦੱਸਿਆ ਕਿ 33 ਸਾਲਾ ਅਮਰੂਦੀਨ ਨੂਰੀ ਨਾਂ ਦੇ ਇਸ ਡਾਕਟਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਏਜੰਸੀ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਇਕ ਪੁਲਸ ਸੁਰੱਖਿਆ ਜਾਂਚ ਕੇਂਦਰ 'ਤੇ ਨਾ ਰੁੱਕਣ ਕਾਰਨ ਤਾਲਿਬਾਨ ਸੁਰੱਖਿਆ ਟੀਮ ਦੇ ਮੈਂਬਰਾਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਛੋਟੇ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਸੰਸਦ ਮੈਂਬਰ ਡਿਲਿਵਰੀ ਲਈ ਖ਼ੁਦ ਸਾਈਕਲ ਚਲਾ ਕੇ ਪਹੁੰਚੀ ਹਸਪਤਾਲ, ਸਾਂਝਾ ਕੀਤਾ ਅਨੁਭਵ
ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਹਾਲਾਂਕਿ ਤਾਲਿਬਾਨ ਮੈਂਬਰਾਂ ਵੱਲੋਂ ਡਾਕਟਰ ਦੇ ਕਤਲ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਪਰਾਧ ਦਰ ਵਧੀ ਹੈ। ਸੋਸ਼ਲ ਮੀਡੀਆ ਅਜਿਹੇ ਵਹਿਸ਼ੀਆਨਾ ਕਤਲਾਂ ਨਾਲ ਭਰਿਆ ਹੋਇਆ ਹੈ।
ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਅੱਤਵਾਦੀ ਹਮਲੇ ’ਚ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ
NEXT STORY