ਕਾਬੁਲ- ਅਫ਼ਗਾਨਿਸਤਾਨ ਵਿਚ ਨਵੀਂ ਸੱਤਾ ਦੇ ਐਲਾਨ ਦੇ ਨਾਲ-ਨਾਲ ਤਾਲਿਬਾਨ ਹੋਰ ਕਈ ਚੀਜ਼ਾਂ ਬਦਲਣ ਜਾ ਰਿਹਾ ਹੈ। ਤਾਲਿਬਾਨ ਅਫ਼ਗਾਨਿਸਤਾਨ ਦੇ ਪੁਰਾਣੇ ਝੰਡੇ ਨੂੰ ਬਦਲੇਗਾ ਅਤੇ ਰਾਸ਼ਟਰਗਾਨ ਵੀ ਨਵਾਂ ਹੋਵੇਗਾ। ਲੜਕੀਆਂ ਸਕੂਲ, ਕਾਲਜ ਅਤੇ ਯੂਨੀਵਰਸਿਟੀਜ਼ ਤਾਂ ਜਾ ਸਕਣਗੀਆਂ ਪਰ ਉਨ੍ਹਾਂ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਢੱਕਣ ਵਾਲਾ ਬੁਰਕਾ ਅਤੇ ਹਿਜਾਬ ਪਹਿਣਕੇ ਘਰ ਤੋਂ ਨਿਕਲਣਾ ਹੋਵੇਗਾ।
ਇਹ ਵੀ ਪੜ੍ਹੋ: ਚੀਨ ਜੰਗ ਲਈ ਕਿੰਨਾ ਤਿਆਰ, ਅਮਰੀਕਾ ਨੇ ਜਾਰੀ ਕੀਤਾ ਦਸਤਾਵੇਜ਼
ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਸੋਮਵਾਰ ਨੂੰ ਮੀਡੀਆ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅਗਲੀ ਸਰਕਾਰ ਅਫ਼ਗਾਨਿਸਤਾਨ ਦੇ ਝੰਡੇ ਅਤੇ ਰਾਸ਼ਟਰਗਾਨ ’ਤੇ ਫ਼ੈਸਲਾ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਪ੍ਰਸ਼ਾਸਨ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਦੇਵੇਗਾ। ਤਾਲਿਬਾਨ ਦੇ ਸਹਿ-ਸੰਸਥਾਪਕ ਮੁੱਲਾ ਬਰਾਦਰ ਨੂੰ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਨੇਤਾ ਦੇ ਰੂਪ ਵਿਚ ਦੱਸੇ ਜਾਣ ਦੀਆਂ ਖ਼ਬਰਾਂ ਵਿਚਾਲੇ ਜਬੀਹੁੱਲਾ ਨੇ ਕਿਹਾ ਕਿ ਮੁੱਲਾ ਹਿਬਾਤੁੱਲਾ ਅਖੁੰਦਜਾਦਾ ਜਿਊਂਦਾ ਹੈ ਅਤੇ ਜਲਦੀ ਹੀ ਜਨਤਕ ਤੌਰ ’ਤੇ ਸਾਹਮਣੇ ਆਏਗਾ। ਤਾਲਿਬਾਨ ਬੁਲਾਰੇ ਨੇ ਕਿਹਾ ਕਿ ਪੰਜਸ਼ੀਰ ਘਾਟੀ ਵਿਚ ਤਾਲਿਬਾਨ ਨਾਲ ਸੰਘਰਸ਼ ਵਿਚ ਨੈਸ਼ਨਲ ਰੈਜਿਸਟੈਂਸ ਫੋਰਸ ਦੇ ਬੁਲਾਰੇ ਫਹੀਮ ਦਸਤੀ, ਕਮਾਂਡਰ ਗੁਲ ਹੈਦਰ ਅਤੇ ਜਨਰਲ ਜਿਰਾਤ ਵਿਚਾਲੇ ਇਕ ਅੰਦਰੂਨੀ ਵਿਵਾਦ ਵਿਚ ਮਾਰਿਆ ਗਿਆ, ਤਾਲਿਬਾਨ ਦੇ ਹਮਲੇ ਵਿਚ ਨਹੀਂ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੁੱਲਾ ਬਰਾਦਰ ਦੀ ਆਈ. ਐੱਸ. ਆਈ. ਚੀਫ ਨਾਲ ਮੁਲਾਕਾਤ ’ਤੇ ਤਾਲਿਬਾਨ ਨਾਰਾਜ਼
NEXT STORY