ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ 20 ਸਾਲ ਬਾਅਦ ਮੁੜ ਤੋਂ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ ਜਿਸ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਹੁਣ ਆਮ ਲੋਕ ਕਿਸੇ ਵੀ ਕੀਮਤ 'ਤੇ ਅਫਗਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ। ਭਾਵੇਂਕਿ ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਪਰ ਹੁਣ ਤਾਲਿਬਾਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਉਹ ਕਿਸੇ ਅਫਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦੇਵੇਗਾ।
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਮੀਡੀਆ ਨੂੰ ਕਿਹਾ ਕਿ ਹੁਣ ਕਿਸੇ ਵੀ ਅਫਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੋਵੇਗੀ ਭਾਵੇਂਕਿ ਵਿਦੇਸ਼ੀ ਨਾਗਰਿਕ ਆਪਣੇ ਦੇਸ਼ ਪਰਤ ਸਕਦੇ ਹਨ। ਅਮਰੀਕੀ ਨਿਊਜ਼ ਚੈਨਲ ਸੀ.ਐੱਨ.ਐੱਨ. ਨੂੰ ਮੁਜਾਹਿਦ ਨੇ ਦੱਸਿਆ,''ਹਵਾਈ ਅੱਡੇ ਜਾਣ ਵਾਲੀ ਸੜਕ ਨੂੰ ਬਲਾਕ ਕਰ ਦਿੱਤਾ ਗਿਆ ਹੈ। ਅਫਗਾਨੀ ਉਸ ਸੜਕ ਤੋਂ ਹਵਾਈ ਅੱਡੇ ਵੱਲ ਨਹੀਂ ਜਾ ਸਕਦੇ ਪਰ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਜਾਣ ਦੀ ਇਜਾਜ਼ਤ ਹੋਵੇਗੀ।''
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਫਰਮਾਨ, ਨੇਲ ਪਾਲਿਸ਼ ਲਗਾਉਣ 'ਤੇ ਬੀਬੀਆਂ ਦੀਆਂ ਕੱਟ ਲੈਣਗੇ 'ਉਂਗਲਾਂ'
ਜਬੀਉੱਲਾਹ ਨੇ ਕਿਹਾ ਕਿ ਬੀਤੇ ਦਿਨਾਂ ਵਿਚ ਜਿੰਨੇ ਵੀ ਅਫਗਾਨੀ ਨਾਗਰਿਕਾਂ ਨੇ ਦੇਸ਼ ਛੱਡਿਆ ਹੈ ਉਹਨਾਂ ਨੂੰ ਵਾਪਸ ਆਪਣੇ ਦੇਸ਼ ਪਰਤ ਆਉਣਾ ਚਾਹੀਦਾ ਹੈ। ਤਾਲਿਬਾਨ ਨੇ ਕਿਹਾ,''ਅਸੀਂ ਹੁਣ ਅਫਗਾਨਾਂ ਨੂੰ ਦੇਸ਼ ਨਹੀਂ ਛੱਡਣ ਦੇਵਾਂਗੇ। ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਹਾਂ। ਅਫਗਾਨਿਤਾਨ ਦੇ ਡਾਕਟਰਾਂ ਅਤੇ ਅਕਾਦਮਿਕਾਂ ਨੂੰ ਦੇਸ਼ ਨਹੀਂ ਛੱਡਣਾ ਚਾਹੀਦਾ ਅਤੇ ਉਹਨਾਂ ਨੂੰ ਆਪਣੇ ਦੇਸ਼ ਵਿਚ ਹੀ ਕੰਮ ਕਰਨਾ ਚਾਹੀਦਾ ਹੈ।''
ਪਾਕਿ ’ਚ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਪੁਲਸ ਮੁਲਾਜ਼ਮ ਤੇ ਬਰਖ਼ਾਸਤ ਹੌਲਦਾਰ ਗ੍ਰਿਫ਼ਤਾਰ
NEXT STORY