ਬੀਜਿੰਗ (ਬਿਊਰੋ)— ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਵਿਵਾਦਮਈ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਪ੍ਰੋਜੈਕਟ ਦੇ ਮਾਮਲੇ 'ਤੇ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ। 50 ਅਰਬ ਡਾਲਰ ਵਾਲਾ ਇਹ ਪ੍ਰੋਜੈਕਟ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦਾ ਹੈ। ਭਾਰਤ ਨੇ ਇਸ ਪ੍ਰੋਜੈਕਟ 'ਤੇ ਇਤਰਾਜ਼ ਜ਼ਾਹਰ ਕੀਤਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਹੋ ਕੇ ਲੰਘਦਾ ਹੈ। ਜਦੋ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਯਿੰਗ ਤੋਂ ਗੌਤਮ ਬੰਬਾਵਲੇ ਵੱਲੋਂ ਦਿੱਤੇ ਗਏ ਇੰਟਰਵਿਊ ਬਾਰੇ ਪੁੱਛਿਆ ਗਿਆ ਤਾਂ ਹੁਆ ਨੇ ਕਿਹਾ ਕਿ ਚੀਨ ਇਸ ਮਾਮਲੇ 'ਤੇ ਭਾਰਤ ਨਾਲ ਗੱਲ ਕਰਨ ਦਾ ਚਾਹਵਾਨ ਹੈ।
ਚੀਨ ਵਿਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਨੇ ਇੰਟਰਵਿਊ ਵਿਚ ਕਿਹਾ ਸੀ ਕਿ ਸੀ. ਪੀ. ਈ. ਸੀ. 'ਤੇ ਮਤਭੇਦਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ,''ਮੈਂ ਇਸ ਨਾਲ ਸੰਬੰਧਿਤ ਰਿਪੋਰਟਾਂ 'ਤੇ ਵਿਚਾਰ ਕੀਤਾ। ਸੀ. ਪੀ. ਈ. ਸੀ. ਨੂੰ ਲੈ ਕੇ ਚੀਨ ਆਪਣੀ ਸਥਿਤੀ ਲਗਾਤਾਰ ਸਪੱਸ਼ਟ ਕਰਦਾ ਨਜ਼ਰ ਆਇਆ ਹੈ। ਭਾਰਤ ਨਾਲ ਮਤਭੇਦਾਂ ਦੀ ਗੱਲ ਕਰੀਏ ਤਾਂ ਚੀਨ ਇਸ ਮਾਮਲੇ 'ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਜੋ ਕੋਈ ਹੱਲ ਨਿਕਲ ਸਕੇ।'' ਬੁਲਾਰਾ ਨੇ ਕਿਹਾ,''ਦੋਹਾਂ ਦੇਸ਼ਾਂ ਵਿਚਕਾਰ ਹਾਲ ਵਿਚ ਹੀ ਪੈਦਾ ਹੋਏ ਮਤਭੇਦ ਨੂੰ ਸਮਝਦਾਰੀ ਜ਼ਰੀਏ ਸੁਲਝਾਇਆ ਜਾ ਸਕਦਾ ਹੈ।'' ਹੁਆ ਨੇ ਕਿਹਾ,''ਅਸੀਂ ਕਿਸੇ ਇਕ ਪੱਖ ਨੂੰ ਇਕੱਲਿਆਂ ਸਮੱਸਿਆ ਦਾ ਹੱਲ ਲੱਭਣ ਲਈ ਨਹੀਂ ਕਹਿ ਸਕਦੇ। ਅਸੀਂ ਬਿਹਤਰ ਹੱਲ ਲਈ ਭਾਰਤ ਨਾਲ ਗੱਲਬਾਤ ਕਰਨ ਦੇ ਚਾਹਵਾਨ ਹਾਂ।''
ਹੁਆ ਨੇ ਅੱਗੇ ਕਿਹਾ,''ਸੀ. ਪੀ. ਈ. ਸੀ. ਆਰਥਿਕ ਸਹਿਯੋਗ ਨਾਲ ਜੁੜਿਆ ਪ੍ਰੋਜੈਕਟ ਹੈ। ਇਸ ਨੇ ਕਿਸੇ ਤੀਜੇ ਪੱਖ (ਭਾਰਤ) ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਸਾਨੂੰ ਉਮੀਦ ਹੈ ਕਿ ਭਾਰਤ ਇਸ ਨੂੰ ਸਮਝੇਗਾ ਅਤੇ ਅਸੀਂ ਭਾਰਤ ਨਾਲ ਸਹਿਯੋਗ ਮਜ਼ਬੂਤ ਕਰਨ ਲਈ ਤਆਰ ਹਾਂ।''
ਦਰਬਾਰ ਸਾਹਿਬ ਨਤਮਸਤਕ ਹੋਣਗੇ ਟਰੂਡੋ, ਕਈ ਹੋਰ ਆਗੂ ਵੀ ਕਰ ਚੁੱਕੇ ਨੇ ਦਰਸ਼ਨ
NEXT STORY