ਦਾਰ ਐੱਸ ਸਲਾਮ— ਪਿਛਲੇ ਕੁੱਝ ਦਿਨ ਪਹਿਲਾਂ ਤੰਜਾਨੀਆ 'ਚ ਇਕ ਤੇਲ ਟੈਂਕਰ 'ਚ ਧਮਾਕਾ ਹੋ ਗਿਆ ਸੀ, ਜਿਸ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 97 ਹੋ ਗਈ ਹੈ। ਤੰਜਾਨੀਆ ਦੇ ਮੋਰੋਗੋਰੋ 'ਚੋਂ ਮਿਲੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਤਕ 97 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਹਾਦਸਾ 10 ਅਗਸਤ ਨੂੰ ਵਾਪਰਿਆ ਸੀ। ਜ਼ਿਕਰਯੋਗ ਹੈ ਕਿ ਇੱਥੇ ਇਕ ਪੈਟਰੋਲ ਟੈਂਕਰ ਉਲਟ ਗਿਆ ਸੀ ਤੇ ਇਸ 'ਚੋਂ ਲੀਕ ਹੋ ਰਹੇ ਤੇਲ ਨੂੰ ਇਕੱਠਾ ਕਰਨ ਲਈ ਲੋਕ ਇਕੱਠੇ ਹੋ ਗਏ। ਅਚਾਨਕ ਇੱਥੇ ਅੱਗ ਲੱਗ ਗਈ ਅਤੇ ਘਟਨਾ ਵਾਲੀ ਥਾਂ 'ਤੇ ਹੀ 64 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 70 ਤੋਂ ਵਧੇਰੇ ਲੋਕ ਜ਼ਖਮੀ ਸਨ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਦੇ ਦਮ ਤੋੜ ਦੇਣ ਨਾਲ ਹੁਣ ਮ੍ਰਿਤਕਾਂ ਦੀ ਗਿਣਤੀ ਵਧ ਗਈ ਹੈ।
ਤਾਜਾ ਜਾਣਕਾਰੀ ਮੁਤਾਬਕ ਅਜੇ ਵੀ 18 ਲੋਕ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਹਨ। ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਜ਼ਖਮੀਆਂ ਨੂੰ ਆਈ. ਸੀ. ਯੂ. ਵਾਰਡ 'ਚ ਰੱਖਿਆ ਹੋਇਆ ਹੈ, ਜਿੱਥੇ ਉਨ੍ਹਾਂ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਹਫਤੇ 60 ਤੋਂ ਵਧੇਰੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਦੇਸ਼ ਭਰ 'ਚ 3 ਦਿਨਾਂ ਤਕ ਸੋਗ ਰਿਹਾ ਸੀ ਤੇ ਦੇਸ਼ ਦਾ ਝੰਡਾ ਵੀ ਅੱਧਾ ਝੁਕਾ ਦਿੱਤਾ ਗਿਆ ਸੀ।
ਐਪਸਟੀਨ ਆਤਮ ਹੱਤਿਆ : 'ਫੈਡਰਲ ਬਿਊਰੋ ਆਫ ਪ੍ਰਿਜਿਨਸ' ਦਾ ਮੁਖੀ ਬਦਲਿਆ
NEXT STORY