ਤਾਸ਼ਕੰਦ (ਪੋਸਟ ਬਿਊਰੋ)- ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿੱਚ ਵੀਰਵਾਰ ਨੂੰ ਇੱਕ ਗੋਦਾਮ ਵਿੱਚ ਹੋਏ ਧਮਾਕੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ 162 ਹੋਰ ਜ਼ਖਮੀ ਹੋ ਗਏ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਅੱਜ ਸਵੇਰੇ ਦੱਖਣੀ ਤਾਸ਼ਕੰਦ ਵਿੱਚ ਇੱਕ ਗੋਦਾਮ ਵਿੱਚ ਧਮਾਕਾ ਹੋਇਆ, ਪਰ ਇਹ ਨਹੀਂ ਦੱਸਿਆ ਕਿ ਵੱਡੇ ਧਮਾਕੇ ਦਾ ਕਾਰਨ ਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-3 ਪੁਲਾੜ ਯਾਤਰੀ ਇਕ ਸਾਲ ਬਾਅਦ ਧਰਤੀ 'ਤੇ ਪਰਤੇ, ਨਾਸਾ ਦੇ ਫਰੈਂਕ ਰੂਬੀਓ ਨੇ ਬਣਾਇਆ ਰਿਕਾਰਡ (ਤਸਵੀਰਾਂ)
ਅੱਗ 'ਤੇ ਕਾਬੂ ਪਾਉਣ ਲਈ 16 ਫਾਇਰਫਾਈਟਰਜ਼ ਨੇ ਸਖ਼ਤ ਮਿਹਨਤ ਕੀਤੀ। ਰੂਸ ਦੇ ਸਰਕਾਰੀ ਮੀਡੀਆ 'ਟਾਸ' ਨੇ ਆਪਣੀ ਇਕ ਖ਼ਬਰ 'ਚ ਕਿਹਾ ਕਿ ਗੋਦਾਮ 'ਚ ਕਈ ਦਰਜਨ ਇਲੈਕਟ੍ਰਿਕ ਵਾਹਨ ਰੱਖੇ ਗਏ ਸਨ ਅਤੇ ਬੈਟਰੀਆਂ ਵੀ ਸਨ। ਸਿਹਤ ਮੰਤਰਾਲੇ ਮੁਤਾਬਕ ਇਸ ਹਾਦਸੇ ਤੋਂ ਬਾਅਦ 24 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ 138 ਹੋਰ ਲੋਕਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ: ਸ੍ਰੀ ਗੋਗਾ ਜਾਹਰਵੀਰ ਮਾਹਾਰਾਜ ਦਾ ਸਾਲਾਨਾ ਜਾਗਰਣ 30 ਸਤੰਬਰ ਨੂੰ
NEXT STORY