ਇੰਟਰਨੈਸ਼ਨਲ ਡੈਸਕ - 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' ਇਹ ਕਹਾਵਤ ਇਕ ਵਾਰ ਫਿਰ ਸੱਚ ਸਾਬਿਤ ਹੋਈ ਹੈ। ਬੁੱਧਵਾਰ ਨੂੰ ਮਿਆਂਮਾਰ ਦੇ ਸਾਗਾਇੰਗ ਵਿੱਚ ਇੱਕ ਢਹਿਢੇਰੀ ਹੋਟਲ ਦੀ ਇਮਾਰਤ ਦੇ ਮਲਬੇ ਵਿੱਚੋਂ ਇੱਕ ਅਧਿਆਪਕ ਨੂੰ ਜ਼ਿੰਦਾ ਬਚਾਇਆ ਗਿਆ। ਪੰਜ ਦਿਨਾਂ ਤੱਕ ਮਲਬੇ ਹੇਠ ਆਪਣੇ ਹੋਟਲ ਦੇ ਬਿਸਤਰੇ ਦੇ ਹੇਠਾਂ ਦੱਬੇ ਹੋਏ ਅਧਿਆਪਕ ਟੀਨ ਮੌਂਗ ਹਟਵੇ ਨੂੰ ਜ਼ਿੰਦਾ ਰਹਿਣ ਵਿੱਚ ਦੋ ਚੀਜ਼ਾਂ ਨੇ ਮਦਦ ਕੀਤੀ, ਪੁਰਾਣੇ ਸਕੂਲ ਦੀ ਸਿੱਖਿਆ ਅਤੇ ਉਨ੍ਹਾਂ ਦਾ ਆਪਣਾ ਪਿਸ਼ਾਬ। ਜਦੋਂ 7.7 ਦੀ ਤੀਬਰਤਾ ਵਾਲਾ ਭੂਚਾਲ ਆਇਆ ਉਦੋਂ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਭੂਚਾਲ ਦੇ ਕੇਂਦਰ ਦੇ ਸਭ ਤੋਂ ਨਜ਼ਦੀਕੀ ਸਥਾਨ ਸਾਗਾਇੰਗ ਵਿੱਚ ਸਿਖਲਾਈ ਲੈ ਰਹੇ ਸਨ।
ਸਕੂਲ ਦੀ ਸਿੱਖਿਆ ਨੇ ਬਚਾਈ ਜਾਨ
47 ਸਾਲਾ ਅਧਿਆਪਕ, ਟੀਨ ਮੌਂਗ ਹਟਵੇ ਨੂੰ ਦਹਾਕਿਆਂ ਪੁਰਾਣੀ ਸਕੂਲੀ ਸਿੱਖਿਆ ਦੀ ਯਾਦ ਆਈ ਕਿ ਜੇ ਧਰਤੀ ਹਿੱਲਣ ਲੱਗ ਪਏ ਤਾਂ ਬੈੱਡ ਦੇ ਹੇਠਾਂ ਪਨਾਹ ਲੈ ਲਓ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਂ ਬੈੱਡ ਦੇ ਹੇਠਾਂ ਗਿਆ ਤਾਂ ਪੂਰਾ ਹੋਟਲ ਢਹਿ ਗਿਆ ਅਤੇ ਰਸਤਾ ਬੰਦ ਹੋ ਗਿਆ।
ਮੈਂ ਸਿਰਫ਼ 'ਮੈਨੂੰ ਬਚਾਓ' ਕਹਿ ਸਕਦਾ ਸੀ। ਉਨ੍ਹਾਂ ਕਿਹਾ, 'ਮੈਂ ਚੀਕ ਰਿਹਾ ਸੀ, ਮੈਨੂੰ ਬਚਾਓ, ਮੈਨੂੰ ਬਚਾਓ।'
ਹੋਟਲ ਦੇ ਗ੍ਰਾਉਂਡ ਫਲੋਰ ਦੇ ਇੱਕ ਕਮਰੇ ਵਿੱਚ ਸਨ ਟਿਨ ਮੌਂਗ
ਟੀਚਰ ਟੀਨ ਮੌਂਗ ਸਵਾਲ ਤਾਵ ਨਾਨ ਗੈਸਟ ਹਾਊਸ ਵਿਚ ਰੁਕੇ ਹੋਏ ਸਨ। ਭੂਚਾਲ ਤੋਂ ਬਾਅਦ, ਗੈਸਟ ਹਾਊਸ ਖੰਡਰਾਂ ਵਿੱਚ ਤਬਦੀਲ ਹੋ ਗਿਆ। ਟਿਨ ਮੌਂਗ ਹਟਵੇ ਇਸ ਸਭ ਦੇ ਹੇਠਾਂ ਗ੍ਰਾਉਂਡ ਫਲੋਰ 'ਤੇ ਇੱਕ ਕਮਰੇ ਵਿੱਚ ਸਨ। ਜਦੋਂ ਉਨ੍ਹਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਹ ਬਹੁਤ ਕਮਜ਼ੋਰ ਲੱਗ ਰਹੇ ਸਨ।
ਉਨ੍ਹਾਂ ਕਿਹਾ, 'ਮੈਨੂੰ ਲੱਗਾ ਜਿਵੇਂ ਮੈਂ ਨਰਕ ਵਿਚ ਹਾਂ।' ਉਨ੍ਹਾਂ ਦੱਸਿਆ ਕਿ 'ਮੇਰਾ ਸਰੀਰ ਬਹੁਤ ਗਰਮ ਹੋ ਰਿਹਾ ਸੀ ਅਤੇ ਮੈਨੂੰ ਸਿਰਫ ਪਾਣੀ ਦੀ ਲੋੜ ਸੀ। ਮੈਨੂੰ ਕਿਤੇ ਵੀ ਪਾਣੀ ਨਹੀਂ ਮਿਲ ਰਿਹਾ ਸੀ। ਇਸ ਲਈ, ਮੈਨੂੰ ਆਪਣੇ ਸਰੀਰ ਵਿੱਚੋਂ ਨਿਕਲਣ ਵਾਲੇ ਤਰਲ ਪਦਾਰਥਾਂ ਤੋਂ ਆਪਣੇ ਸਰੀਰ ਵਿੱਚ ਲੋੜੀਂਦੇ ਪਾਣੀ ਦੀ ਪੂਰਤੀ ਕਰਨੀ ਪਈ।
ਸਥਾਨਕ ਲੋਕਾਂ ਨੇ ਕਿਹਾ ਕਿ ਮਿਆਂਮਾਰ ਰੈੱਡ ਕਰਾਸ ਸਾਈਟ ਤੋਂ ਲਾਸ਼ਾਂ ਨੂੰ ਬਰਾਮਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਕੋਈ ਵੀ ਬਚਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਟਿਨ ਮੌਂਗ ਨੂੰ ਦੇਖਿਆ ਅਤੇ ਫਿਰ ਉਨ੍ਹਾਂ ਨੂੰ ਬਚਾਉਣ ਲਈ ਮਲੇਸ਼ੀਆ ਦੀ ਬਚਾਅ ਟੀਮ ਨੂੰ ਬੁਲਾਇਆ ਗਿਆ।
20 ਵਾਰ ਵਿਆਹ ਕਰਨ ਤੋਂ ਬਾਅਦ ਵੀ ਕੁਆਰੀ ਹੈ ਇਹ ਕੁੜੀ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY