ਟੋਰਾਂਟੋ— ਕੈਨੇਡਾ ਦੇ ਸੇਲਕਿਰਕ 'ਚ 'ਵਿਵਹਾਰ ਸੁਧਾਰ ਫਾਊਡੇਸ਼ਨ ਸੈਂਟਰ' 'ਚ ਹਮਲਾ ਕਰਨ ਵਾਲੇ ਦੋਸ਼ੀ 17 ਸਾਲਾ ਮੁੰਡੇ ਨੂੰ ਅਦਾਲਤ ਵੱਲੋਂ 6 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਉੱਥੇ ਕੰਮ ਕਰਨ ਵਾਲੀਆਂ ਦੋ ਔਰਤਾਂ 'ਤੇ ਜਾਨਲੇਵਾ ਹਮਲਾ ਕੀਤਾ ਸੀ। ਦੱਸਣਯੋਗ ਹੈ ਕਿ 17 ਸਾਲਾ ਹਾਰਪਰ ਨੇ 23 ਸਾਲਾ ਕੁੜੀ ਅਤੇ 55 ਸਾਲਾ ਔਰਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਅਤੇ ਇਸ ਕਾਰਨ ਜੈਰੀ ਹੈਲੀ (23) ਦੀ ਖੱਬੀ ਅੱਖ ਦੀ ਰੌਸ਼ਨੀ ਹਮੇਸ਼ਾ ਲਈ ਚਲੀ ਗਈ ਅਤੇ ਦੂਜੀ ਔਰਤ ਦੇ ਸਿਰ 'ਤੇ ਕਈ ਟਾਂਕੇ ਲੱਗੇ।
26 ਮਈ 2016 ਨੂੰ ਹਾਰਪਰ ਨਾਲ ਉਸ ਦੇ ਦੋ ਹੋਰ ਸਾਥੀਆਂ ਨੇ ਮਿਲ ਕੇ ਇਨ੍ਹਾਂ ਦੋਹਾਂ ਔਰਤਾਂ 'ਤੇ ਜਾਨਲੇਵਾ ਹਮਲਾ ਕੀਤਾ। ਹੈਲੀ ਨੇ ਦੱਸਿਆ ਕਿ ਇਨ੍ਹਾਂ 'ਚ ਸਭ ਤੋਂ ਅੱਗੇ ਹਾਰਪਰ ਸੀ ਅਤੇ ਉਨ੍ਹਾਂ ਨੇ ਮਿਲ ਕੇ ਉਸ 'ਤੇ ਪੂਲ ਬਾਲ, ਮੁੱਕੇ ਅਤੇ ਥੱਪੜਾਂ ਨਾਲ ਹਮਲਾ ਕੀਤਾ। ਇਨ੍ਹਾਂ ਦੋਹਾਂ ਦੀ ਹਾਲਤ ਦੇਖ ਕੇ ਹਰ ਕਿਸੇ ਦੇ ਤ੍ਰਾਹ ਨਿਕਲ ਗਏ।
55 ਸਾਲਾ ਔਰਤ ਦੇ ਸਿਰ 'ਤੇ 25 ਟਾਂਕੇ ਲੱਗੇ ਅਤੇ ਉਹ ਵੀ ਅਜੇ ਤਕ ਠੀਕ ਨਹੀਂ ਹੋਈ। ਇਸ ਮਗਰੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਹਾਰਪਰ ਨੂੰ ਅਦਾਲਤ ਨੇ 6 ਸਾਲਾਂ ਦੀ ਸਜ਼ਾ ਸੁਣਾਈ ਹੈ। ਉਸ ਨੇ ਪਹਿਲਾਂ ਹੀ 18 ਮਹੀਨਿਆਂ ਦੀ ਸਜ਼ਾ ਭੁਗਤ ਲਈ ਸੀ ਇਸ ਲਈ ਉਸ ਨੂੰ ਅਗਲੇ ਸਾਢੇ ਚਾਰ ਸਾਲਾਂ ਲਈ ਸਲਾਖਾਂ ਪਿੱਛੇ ਰਹਿਣਾ ਪਵੇਗਾ ਪਰ ਫਿਰ ਵੀ ਇਸ ਨੇ ਇਕ ਵਾਰ ਵੀ ਆਪਣੀ ਗਲਤੀ ਲਈ ਮੁਆਫੀ ਨਾ ਮੰਗੀ। ਹੈਲੀ ਨੇ ਕਿਹਾ ਕਿ ਉਹ ਤਾਂ ਉੱਥੇ ਲੋਕਾਂ ਦਾ ਧਿਆਨ ਰੱਖਣ ਤੇ ਮਦਦ ਕਰਨ ਗਈ ਸੀ ਪਰ ਹਾਰਪਰ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਪਰਿਵਾਰ ਨੇ ਕਿਹਾ ਕਿ ਉਹ ਹਰ ਸਮਾਂ ਰੋਂਦੀ ਰਹਿੰਦੀ ਹੈ ਅਤੇ ਪਰੇਸ਼ਾਨ ਰਹਿੰਦੀ ਹੈ।
ਇਹ ਹਨ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲਾਂ, ਸਜ਼ਾਵਾਂ ਜਾਣ ਤੁਹਾਡੀ ਰੂਹ ਕੰਬ ਜਾਵੇਗੀ (ਦੇਖੋ ਤਸਵੀਰਾਂ)
NEXT STORY