ਇੰਟਰਨੈਸ਼ਨਲ ਡੈਸਕ- ਸਮੁੰਦਰ ਵਿਚ ਵਿਭਿੰਨ ਕਿਸਮਾਂ ਦੇ ਜੀਵ-ਜੰਤੂ ਪਾਏ ਜਾਂਦੇ ਹਨ। ਅਕਸਰ ਲੋਕ ਸਮੁੰਦਰ ਜਾਂ ਨਦੀ ਕਿਨਾਰੇ ਮੱਛੀਆਂ ਫੜਨ ਜਾਂਦੇ ਹਨ। ਹਾਲ ਹੀ ਵਿਚ ਮੱਛੀ ਫੜਨ ਗਏ ਇੱਕ ਨੌਜਵਾਨ ਦੇ ਹੱਥ ਵੱਡੇ ਆਕਾਰ ਦੀ ਮੱਛੀ ਲੱਗੀ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਇਹ ਘਟਨਾ ਅਮਰੀਕਾ ਦੇ ਫਲੋਰੀਡਾ ਦੇ ਟਰਟਲ ਬੀਚ 'ਤੇ ਵਾਪਰੀ। ਇੱਥੇ ਇੱਕ ਵੱਡੀ ਮੱਛੀ ਮਿਲੀ ਹੈ। ਇਸ ਦਾ ਭਾਰ 114 ਕਿਲੋਗ੍ਰਾਮ (250 ਪੌਂਡ) ਹੈ। ਇਸ ਨੂੰ 17 ਸਾਲਾ ਈਸਾਕ ਫਰਾਂਸਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਫੜਿਆ। ਨੌਜਵਾਨ ਇਸ ਸਮੇਂ ਸਕੂਲ ਵਿੱਚ ਪੜ੍ਹਦਾ ਹੈ ਅਤੇ ਬਚਪਨ ਤੋਂ ਹੀ ਮੱਛੀਆਂ ਫੜਨ ਦਾ ਸ਼ੌਕੀਨ ਸੀ। ਇਹ ਵੱਖਰੀ ਗੱਲ ਹੈ ਕਿ ਇਸ ਵਾਰ ਉਸ ਨੇ ਇੰਨਾ ਵੱਡਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਦੀ ਉਮੀਦ ਵੀ ਨਹੀਂ ਸੀ।
ਹੱਥ ਲੱਘੀ 114 ਕਿਲੋ ਵਜ਼ਨੀ ਮੱਛੀ
ਇਹ ਘਟਨਾ ਫਲੋਰੀਡਾ ਦੇ ਟਰਟਲ ਬੀਚ ਦੀ ਹੈ। ਈਸਾਕ ਰਿਵਰਵਿਊ ਹਾਈ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ ਆਪਣੇ ਦੋਸਤਾਂ ਨਾਲ ਮੱਛੀਆਂ ਫੜਨ ਗਿਆ ਸੀ। ਉਸ ਦੇ ਪਿਤਾ ਸਟੂ ਫਰਾਂਸਿਸ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਕਿਸਮਤ ਨਾਲ ਅਜਿਹੀ ਮੱਛੀ ਮਿਲੀ, ਜੋ ਲੋਕਾਂ ਨੂੰ ਆਸਾਨੀ ਨਾਲ ਨਹੀਂ ਮਿਲਦੀ। ਉਸ ਨੇ ਆਪਣੇ ਕੁਝ ਦੋਸਤਾਂ ਨਾਲ ਮੱਛੀ ਫੜੀ ਅਤੇ ਜਦੋਂ ਇਹ ਭਾਰੀ ਲੱਗੀ ਤਾਂ ਉਸ ਨੂੰ ਖਿੱਚ ਕੇ ਕਿਨਾਰੇ 'ਤੇ ਲੈ ਆਇਆ। ਇੰਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਮੱਛੀ ਫੜਨਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ, ਹਾਲਾਂਕਿ ਈਸਾਕ ਨੂੰ ਬਚਪਨ ਤੋਂ ਹੀ ਮੱਛੀਆਂ ਫੜਨ ਦੀ ਸਿਖਲਾਈ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਆਸਟ੍ਰੇਲੀਅਨ ਸੈਨੇਟਰ ਨੇ ਰਚਿਆ ਇਤਿਹਾਸ; ਭਗਵਦ ਗੀਤਾ 'ਤੇ ਹੱਥ ਰੱਖ ਚੁੱਕੀ ਸਹੁੰ
ਖੇਡਦੇ ਹੋਏ ਮਿਲਿਆ ਵਿਸ਼ਾਲ ਜੀਵ
ਮੁੰਡਿਆਂ ਦੇ ਸਮੂਹ ਦੁਆਰਾ ਫੜੀ ਗਈ ਮੱਛੀ ਨੂੰ ਜਿਊਫਿਸ਼ ਕਿਹਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਵੱਡੀਆਂ ਮੱਛੀਆਂ ਨੂੰ ਫੜ ਕੇ ਸਮੁੰਦਰੀ ਕਿਨਾਰੇ 'ਤੇ ਲਿਆਉਣ ਦੀ ਕੋਈ ਇਜਾਜ਼ਤ ਨਹੀਂ ਹੈ ਕਿਉਂਕਿ ਮੱਛੀ ਦਾ ਵਜ਼ਨ ਸਿਰਫ਼ ਇਸ ਨੂੰ ਕੁੰਡੀ ਲਗਾ ਕੇ ਨਹੀਂ ਖਿੱਚਿਆ ਜਾ ਸਕਦਾ, ਇਸ ਨਾਲ ਉਸ ਨੂੰ ਜ਼ਖ਼ਮ ਹੋ ਸਕਦੇ ਹਨ। 114 ਕਿਲੋ ਦੀ ਮੱਛੀ ਫੜਨਾ ਕੋਈ ਆਸਾਨ ਕੰਮ ਨਹੀਂ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 1961 ਵਿੱਚ ਅਮਰੀਕਾ ਵਿੱਚ ਹੀ 308 ਕਿਲੋ ਦੀ ਮੱਛੀ ਫੜੀ ਗਈ ਸੀ। ਇੰਨਾ ਹੀ ਨਹੀਂ ਇੱਕ ਵਾਰ 400 ਕਿਲੋ ਤੋਂ ਵੱਧ ਵਜ਼ਨ ਵਾਲੀ ਮੱਛੀ ਵੀ ਫੜੀ ਜਾ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਦੇਸੀ ਕੱਟਾ' ਲੈ ਕੇ ਕੈਨੇਡੀਅਨ ਮਾਲ 'ਚ ਗਿਆ ਸੀ 23 ਸਾਲਾ ਭਾਰਤੀ ਗੱਭਰੂ, ਹੁਣ ਭੁਗਤੇਗਾ ਸਜ਼ਾ
NEXT STORY