ਕੀਵ(ਏਜੰਸੀ)— ਯੁਕਰੇਨ ਦੇ ਸ਼ਹਿਰ ਮਕੀਵਕਾ 'ਚ 15 ਸਾਲ ਦੇ ਬੋਡਾਨ ਫਿਰਸੋਵ ਨੇ ਖੁਦ ਇਕ ਪੈਰਾਸ਼ੂਟ ਬਣਾਈ ਅਤੇ ਇਸ ਨੂੰ ਲੈ ਕੇ ਇਮਾਰਤ ਦੀ 14ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਇਹ ਉਚਾਈ ਲਗਭਗ 140 ਫੁੱਟ ਤਕ ਸੀ। ਇਸ ਪੈਰਾਸ਼ੂਟ ਨੇ ਸਾਥ ਨਾ ਦਿੱਤਾ ਅਤੇ ਉਹ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਬੋਡਾਨ ਨੇ ਲੋਕਾਂ ਨਾਲ ਉਸ ਦੀ ਉਡਾਣ ਦਾ ਵੀਡੀਓ ਵੀ ਬਣਾਉਣ ਲਈ ਕਿਹਾ ਸੀ।
ਬੋਡਾਨ ਨੂੰ ਯਕੀਨ ਸੀ ਕਿ ਉਸ ਦਾ ਇਹ ਐਕਸਪੈਰੀਮੈਂਟ ਸਫਲ ਰਹੇਗਾ। ਇਮਾਰਤ ਦੀ ਛੱਤ 'ਤੇ ਬੋਡਾਨ ਨੇ ਸੈਲਫੀ ਵੀ ਖਿੱਚੀ ਸੀ। ਇੱਥੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਬੋਡਾਨ ਜਦ ਇਮਾਰਤ ਤੋਂ ਛਾਲ ਮਾਰਨ ਲੱਗਾ ਸੀ ਤਾਂ ਕਾਫੀ ਲੋਕ ਇਕੱਠੇ ਹੋ ਗਏ ਸਨ ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਇੱਥੇ ਤਕ ਕਿ ਬੋਡਾਨ ਦੀ ਮਾਂ ਵੀ ਉਸ ਨੂੰ ਦੇਖ ਕੇ ਖੁਸ਼ ਹੁੰਦੀ ਰਹੀ ਤੇ ਉਸ ਨੂੰ ਚੀਅਰ ਕਰਦੀ ਰਹੀ। ਬੋਡਾਨ ਨੇ ਹੈਲਮਟ ਵੀ ਪਾਇਆ ਸੀ ਪਰ ਉਹ ਵੀ ਇਸ ਨੂੰ ਬਚਾ ਨਾ ਸਕਿਆ। ਬੋਡਾਨ ਅਜੇ ਸਕੂਲ 'ਚ ਹੀ ਪੜ੍ਹਦਾ ਸੀ। ਇਸ ਘਟਨਾ ਨਾਲ ਹੁਣ ਹਰ ਕੋਈ ਡਰ ਗਿਆ ਹੈ। ਕਈ ਵਾਰ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ ਕਿ ਨੌਜਵਾਨ ਪੈਰਾਸ਼ੂਟ ਨਾਲ ਅਜਿਹੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨ੍ਹਾਂ ਦੀ ਜਾਨ ਲੈ ਲੈਂਦੇ ਹਨ।
ਵਾਤਾਵਰਣ ਲਈ ਨੁਕਸਾਨਦੇਹ ਹੈ ਆਰਗੈਨਿਕ ਫੂਡ!
NEXT STORY