ਤਹਿਰਾਨ(ਏਜੰਸੀ)— ਈਰਾਨ ਦੀ ਰਾਜਧਾਨੀ ਤਹਿਰਾਨ 'ਚ ਸੋਮਵਾਰ ਨੂੰ ਇਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਮੁਤਾਬਕ ਫੌਜ ਦਾ ਬੋਇੰਗ ਕਿਰਗਿਜ ਕਾਰਗੋ ਜਹਾਜ਼ ਖਰਾਬ ਮੌਸਮ ਹੋਣ ਕਰਕੇ ਰਾਜਧਾਨੀ ਦੇ ਪੱਛਮੀ ਹਿੱਸੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ 10 ਕਰੂ ਮੈਂਬਰਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ ਇਸ ਸਬੰਧੀ ਅਜੇ ਪੁਸ਼ਟੀ ਨਹੀਂ ਹੋ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਉਤਾਰਦੇ ਸਮੇਂ ਪਾਇਲਟ ਨੇ ਗਲਤ ਰਨਵੇਅ ਦੀ ਚੋਣ ਕਰ ਲਈ ਸੀ, ਜਿਸ ਕਾਰਨ ਜਹਾਜ਼ ਇਕ ਇਮਾਰਤ ਨਾਲ ਟਕਰਾਅ ਗਿਆ। ਤਸਵੀਰਾਂ 'ਚ ਅੱਗ ਦੀਆਂ ਲਪਟਾਂ 'ਚ ਘਿਰਿਆ ਜਹਾਜ਼ ਦੇਖਿਆ ਜਾ ਸਕਦਾ ਹੈ। ਘਟਨਾ ਵਾਲੇ ਸਥਾਨ 'ਤੇ ਫਾਇਰ ਫਾਈਟਰਜ਼ ਪੁੱਜ ਗਏ ਹਨ।
ਪਾਕਿ ਦੀ ਅਪੀਲ, ਸਿੱਖ ਭਾਈਚਾਰਾ ਕਰਤਾਰਪੁਰ ਕੋਰੀਡੋਰ 'ਚ ਕਰੇ ਨਿਵੇਸ਼
NEXT STORY