ਨਵੀਂ ਦਿੱਲੀ– ਯੂਕ੍ਰੇਨ ਅਤੇ ਰੂਸ ਵਿਚਾਲੇ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਲੜਾਈ ’ਚ ਸਾਈਬਰ ਵਰਲਡ ਦੀ ਵੀ ਅਹਿਮ ਭੂਮਿਕਾ ਹੈ। ਜਿੱਥੇ ਯੂਕ੍ਰੇਨ ’ਚ ਸੈਂਕੜੇ ਕੰਪਿਊਟਰਾਂ ’ਤੇ ਖ਼ਤਰਨਾਕ ਸਾਫਟਵੇਅਰ ਨਾਲ ਹਮਲਾ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਯਾਨੀ ਰੂਸ ’ਚ ਵੀ ਸਾਈਬਰ ਵਰਲਡ ’ਚ ਸ਼ਾਂਤੀ ਨਹੀਂ ਹੈ। ਰਿਪੋਰਟ ਦੀ ਮੰਨੀਏ ਤਾਂ ਰੂਸ ’ਚ ਟੈਲੀਗ੍ਰਾਮ ਐਪ ਠੱਪ ਹੋ ਗਿਆ ਹੈ। ਹਜ਼ਾਰਾਂ ਯੂਜ਼ਰਸ ਇਸ ਐਪ ਨੂੰ ਐਕਸੈੱਸ ਨਹੀਂ ਕਰ ਪਾ ਰਹੇ। ਆਰ.ਟੀ. ਦੀ ਰਿਪੋਰਟ ਮੁਤਾਬਕ, ਰੂਸ ’ਚ ਸੋਸ਼ਲ ਮੀਡੀਆ ਪਲੇਟਫਾਰਮ ਅਚਾਨਕ ਠੱਪ ਹੋ ਗਿਆ ਹੈ।
ਯੂਕ੍ਰੇਨ ’ਚ ਵੀ ਠੱਪ ਹੈ ਇੰਟਰਨੈੱਟ
ਉੱਥੇ ਹੀ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਕਈ ਹਿੱਸਿਆਂ ’ਚ ਇੰਟਰਨੈੱਟ ’ਚ ਸਮੱਸਿਆ ਆ ਰਹੀ ਹੈ। Kharkiv ’ਚ ਇੰਟਰਨੈੱਟ ਦੀ ਸਮੱਸਿਆ ਹੋ ਰਹੀ ਹੈ। ਇਸ ਇਲਾਕੇ ’ਚ ਯੂਜ਼ਰਸ ਫਿਕਸਡ-ਲਾਈਨ ਸਰਵਿਸ ਦਾ ਇਸਤੇਮਾਲ ਨਹੀਂ ਕਰ ਪਾ ਰਹੇ। ਰਿਪੋਰਟਾਂ ਦੀ ਮੰਨੀਏ ਤਾਂ ਯੂਕ੍ਰੇਨ ’ਚ Triolan ਨੈੱਟਵਰਕ ਦੀ ਕੁਨੈਕਟੀਵਿਟੀ ਨਹੀਂ ਮਿਲ ਹੀ। ਇਹ ਸਮੱਸਿਆ ਰੂਸ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੋ ਰਹੀ ਹੈ।
ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਤਣਾਅ
ਦੱਸ ਦੇਈਏ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਚੱਲ ਰਿਹਾ ਸੀ, ਜਿਸਤੋਂ ਬਾਅਦ ਇਸ ਜੰਗ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਵੀਰਵਾਰ ਸਵੇਰੇ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਯੂਕ੍ਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਰੂਸ ਦੇ ਹਮਲਿਆਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਸ਼ੈਲਟਰ ਹੋਮ ਬਣਾਏ ਗਏ ਹਨ।
ਉੱਥੇ ਹੀ ਰੂਸ ਖ਼ਿਲਾਫ਼ ਯੂਕ੍ਰੇਨ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਯੂਕ੍ਰੇਨ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਪੋਸਟ ਕੀਤੀ ਗਈ ਇਕ ਤਸਵੀਰ ’ਚ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਅਡੋਲਫ ਹਿਟਲਰ ਨੂੰ ਵਿਖਾਇਆ ਗਿਆ ਹੈ। ਇਸ ਤਸਵੀਰ ਦੇ ਨਾਲ ਹੀ ਯੂਕ੍ਰੇਨ ਨੇ ਲਿਖਿਆ ਹੈ ਕਿ ਇਸਨੂੰ ਮੀਮ ਨਾਲ ਸਮਝੋ, ਸਗੋਂ ਇਹ ਸਾਡੇ ਵਲੋਂ ਤੁਹਾਡੀ ਹਕੀਕਤ ਹੈ। ਇਸਤੋਂ ਪਹਿਲਾਂ ਵੀ ਯੂਕ੍ਰੇਨ ਰੂਸ ਦੇ ਵਿਰੁੱਧ ਮੀਮ ਸਾਂਝੇ ਕਰ ਚੁੱਕਾ ਹੈ।
ਨਾਟੋ ਦੀ ਰੂਸ ਨੂੰ ਚਿਤਾਵਨੀ, ਯੂਕ੍ਰੇਨ ਤੋਂ ਤੁਰੰਤ ਹਟਾਏ ਫ਼ੌਜ, ਅੰਤਰਰਾਸ਼ਟਰੀ ਨਿਯਮਾਂ ਦਾ ਕਰੇ ਸਨਮਾਨ
NEXT STORY