ਵਾਸ਼ਿੰਗਟਨ : ਕਿਸਮਤ ਕਦੋਂ ਕਿਸ ’ਤੇ ਮਿਹਰਬਾਨ ਹੋ ਜਾਵੇ, ਇਸ ਦਾ ਕਿਸੇ ਨੂੰ ਕੁੱਝ ਨਹੀਂ ਪਤਾ। ਅਜਿਹਾ ਹੋਇਆ ਅਮਰੀਕਾ ਦੇ ਨਿਕ ਸਲੇਟਨ ਨਾਂ ਦੇ ਵਿਅਕਤੀ ਨਾਲ। ਦਰਅਸਲ ਸਲੇਟਨ 10 ਮਾਰਚ ਦੀ ਰਾਤ ਨੂੰ ਸੁੱਤਾ ਅਤੇ ਜਦੋਂ ਅਗਲੇ ਦਿਨ ਸਵੇਰੇ ਉਠਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1.2 ਮਿਲੀਅਨ ਡਾਲਰ (ਕਰੀਬ 8.68 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਇਸ ਦੇ ਨਾਲ ਹੀ ਸਲੇਟਨ ਰਾਤੋ-ਰਾਤ ਕਰੋੜਪਤੀ ਬਣ ਗਿਆ। ਹਾਲਾਂਕਿ ਉਸ ਨਾਲ ਬਾਅਦ ਵਿਚ ਕੁੱਝ ਅਜਿਹਾ ਵੀ ਹੋਇਆ, ਜਿਸ ਨਾਲ ਉਹ ਆਪਣੀ ਲਾਟਰੀ ਨੂੰ ਗੁਆ ਵੀ ਸਕਦਾ ਸੀ। ਸਲੇਟਨ ਨੇ ਮੀਡੀਆ ਨੂੰ ਦੱਸਿਆ ਉਸ ਨੇ ਇਕ ਲਾਟਰੀ ਟਿਕਟ ਸੁਪਰਮਾਰਕਿਟ ਤੋਂ ਆਪਣੇ ਬੌਸ ਨਾਲ ਖ਼ਰੀਦੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਲਾਟਰੀ ਦੇ ਜਿੱਤੇ ਹੋਏ ਨੰਬਰ ਉਸੇ ਰਾਤ ਨੂੰ ਹੀ ਐਲਾਨੇ ਜਾਣੇ ਸਨ।
ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਸਲੇਟਨ ਨੇ ਇਸ ਦੇ ਬਾਅਦ ਇਸ ਗੱਲ ਦੀ ਜਾਣਕਾਰੀ ਆਪਣੀ ਪਤਨੀ ਨੂੰ ਦੇਣ ਲਈ ਉਸ ਨੂੰ ਮੈਸੇਜ ਕੀਤਾ। ਇਸ ਦੇ ਬਾਅਦ ਉਹ ਖ਼ੁਦ ਉਸ ਰੈਸਟੋਰੈਂਟ ਗਿਆ, ਜਿੱਥੇ ਉਸ ਦੀ ਪਤਨੀ ਕੰਮ ਕਰਦੀ ਸੀ। ਉਸ ਦੀ ਪਤਨੀ ਮਿਸ਼ੇਲ ਨੇ ਉਦੋਂ ਤੱਕ ਮੈਸੇਜ ਨਹੀਂ ਦੇਖਿਆ ਸੀ। ਸਲੇਟਨ ਨੇ ਉਸ ਨੂੰ ਟਿਕਟ ਅਤੇ ਐਪ ਦਿਖਾਈ। ਇਸ ਦੇ ਬਾਅਦ ਉਹ ਖ਼ੁਸ਼ੀ ਵਿਚ ਰੋਣ ਲੱਗੀ। ਸਲੇਟਨ ਇਸ ਨੂੰ ਆਪਣੇ ਭਰਾ ਨੂੰ ਦਿਖਾਉਣਾ ਚਾਹੁੰਦਾ ਸੀ, ਜਿਸ ਨੂੰ ਉਹ 7 ਸਾਲ ਤੋਂ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ: ਇਮਰਾਨ ਸਰਕਾਰ ਨੇ ਤੈਅ ਕੀਤੀ ਕੋਰੋਨਾ ਵੈਕਸੀਨ ਦੀ ਕੀਮਤ, ਪਰ ਕੀ ਖ਼ਰੀਦ ਸਕੇਗੀ ਪਾਕਿ ਦੀ ਗ਼ਰੀਬ ਜਨਤਾ?
ਇਸ ਦੌਰਾਨ ਉਹ ਰਸਤੇ ਵਿਚ ਜਾ ਰਿਹਾ ਸੀ, ਉਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਜੇਬ ਵਿਚੋਂ ਲਾਟਰੀ ਟਿਕਟ ਗੁਆਚ ਗਈ ਹੈ। ਇਸ ਦੇ ਬਾਅਦ ਦੋਵੇਂ ਪਤੀ-ਪਤਨੀ ਸਦਮੇ ਵਿਚ ਆ ਗਏ। ਸਟੇਲਨ ਨੇ ਲਾਟਰੀ ਟਿਕਟ ਲੱਭਣ ਲਈ ਪੂਰਾ ਰਸਤਾ ਦੇਖਿਆ। ਇਸ ਦੌਰਾਨ ਉਸ ਦੀ ਲਾਟਰੀ ਟਿਕਟ ਇਕ ਟਰੱਕ ਕੋਲ ਪਈ ਮਿਲੀ, ਜਿਸ ’ਤੇ ਕਈ ਲੋਕਾਂ ਦੇ ਬੂਟ-ਚੱਪਲ ਦੇ ਨਿਸ਼ਾਨ ਸਨ। ਲਾਟਰੀ ਟਿਕਟ ਵਾਪਸ ਮਿਲਣ ’ਤੇ ਦੋਵੇਂ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ 1.2 ਮਿਲੀਅਨ ਡਾਲਰ (ਕਰੀਬ 8.68 ਕਰੋੜ ਰੁਪਏ) ਦੀ ਲਾਟਰੀ ਜਿੱਤ ਲਈ ਹੈ। ਹੁਣ ਉਹ ਅਤੇ ਉਸ ਦੀ ਪਤਨੀ ਫਾਈਨੈਂਸ਼ੀਅਲ ਮਾਹਰ ਕੋਲੋਂ ਇਸ ਲਾਟਰੀ ਦੇ ਪੈਸਿਆਂ ਨਾਲ ਮਕਾਨ ਅਤੇ ਕਾਰ ਲੈਣ ਨੂੰ ਲੈ ਕੇ ਸੁਝਾਅ ਮੰਗਣਗੇ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ’ਚ ਮਨਦੀਪ ਸਿੱਧੂ ਦੇ ਚਰਚੇ, ਸੀਨੀਅਰ ਸਾਰਜੈਂਟ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਮਹਾਰਾਣੀ ਐਲਿਜਾਬੈਥ ਨੇ ਪ੍ਰਿੰਸ ਵਿਲੀਅਮ ਨੂੰ ਸੌਂਪੀ ਮਹੱਤਵਪੂਰਨ ਜ਼ਿੰਮੇਵਾਰੀ
NEXT STORY