ਰੋਮ- ਇਟਲੀ ਦੇ ਉੱਤਰੀ ਖੇਤਰ ਵੇਨੇਟੋ 'ਚ ਬੁੱਧਵਾਰ ਰਾਤ ਨੂੰ ਟੈਨਿਸ ਬਾਲ ਆਕਾਰ ਦੇ ਗੜੇ ਡਿੱਗੇ, ਜਿਸ ਨਾਲ ਘੱਟੋ-ਘੱਟ 110 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਮੁਤਾਬਕ 10 ਸੈਂਟੀਮੀਟਰ ਵਿਆਸ ਤੱਕ ਗੜੇ ਡਿੱਗੇ। ਵੇਨੇਟੋ ਖੇਤਰੀ ਨਾਗਰਿਕ ਸੁਰੱਖਿਆ ਨੇ ਕਿਹਾ ਕਿ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਜਾਇਦਾਦ ਦੇ ਨੁਕਸਾਨ ਅਤੇ ਸੱਟਾਂ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ 500 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ।
ਮੈਟਰੋ ਦੀ ਰਿਪੋਰਟ ਮੁਤਾਬਕ ਤੂਫਾਨ ਦੌਰਾਨ ਹਵਾ ਦੀ ਰਫਤਾਰ 140 ਮੀਲ ਪ੍ਰਤੀ ਘੰਟਾ ਸੀ। ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਅਨੁਸਾਰ 10-15 ਸੈਂਟੀਮੀਟਰ ਦੇ ਵੱਡੇ ਗੜੇ 44 ਤੋਂ 72 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਡਿੱਗੇ। ਸੀਐਨਐਨ ਦੀ ਰਿਪੋਰਟ ਮੁਤਾਬਕ ਬਰਸਾਤ ਦੇ ਖ਼ਤਮ ਹੋਣ ਤੋਂ ਬਾਅਦ ਕਰਮਚਾਰੀ ਟੁੱਟੀਆਂ ਖਿੜਕੀਆਂ ਤੋਂ ਸ਼ੀਸ਼ੇ ਹਟਾ ਰਹੇ ਹਨ ਅਤੇ ਤੂਫਾਨ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ ਦਰਖਤਾਂ ਅਤੇ ਹੋਰ ਪੌਦਿਆਂ ਨੂੰ ਸਾਫ਼ ਕਰ ਰਹੇ ਹਨ।
ਇਟਲੀ ਵਿਚ ਇਹ ਭਿਆਨਕ ਤੂਫਾਨ ਉਦੋਂ ਆਇਆ ਜਦੋਂ ਦੇਸ਼ ਦਾ ਜ਼ਿਆਦਾਤਰ ਹਿੱਸਾ ਅੱਤ ਦੀ ਗਰਮੀ ਨਾਲ ਜੂਝ ਰਿਹਾ ਸੀ। ਤਾਪਮਾਨ ਵਧਣ ਕਾਰਨ ਦੇਸ਼ ਭਰ ਦੇ ਸ਼ਹਿਰਾਂ ਵਿੱਚ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਘਰ ਦੇ ਅੰਦਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦੇ ਬੱਚੇ ਦੀ ਦਿਮਾਗ ਖਾਣ ਵਾਲੇ ਅਮੀਬਾ ਨੇ ਲਈ ਜਾਨ, ਮਾਂ ਨੇ ਕੀਤੀ ਭਾਵੁਕ ਪੋਸਟ
ਇਤਾਲਵੀ ਮੌਸਮ ਵਿਗਿਆਨ ਸੋਸਾਇਟੀ ਦੇ ਮੁਖੀ ਲੂਕਾ ਮਰਕਲੀ ਨੇ ਸੀਐਨਐਨ ਨੂੰ ਦੱਸਿਆ ਕਿ ਯੂਰਪ ਵਿਚ ਇਸ ਸਾਲ ਮੌਸਮ ਵਿਚ ਨਾਟਕੀ ਤਬਦੀਲੀ ਦੇਖਣ ਨੂੰ ਮਿਲੀ ਹੈ। ਇਟਲੀ, ਸਪੇਨ ਅਤੇ ਗ੍ਰੀਸ ਨੂੰ ਕਈ ਦਿਨਾਂ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਟਲੀ ਦੀ ਰਾਜਧਾਨੀ ਰੋਮ ਵਿਚ ਮੰਗਲਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਦੇ ਨਵੇਂ ਰਿਕਾਰਡ ਪੱਧਰ ਤੱਕ ਪਹੁੰਚ ਗਿਆ। ਇਟਾਲੀਅਨ ਮੌਸਮ ਵਿਗਿਆਨ ਸੋਸਾਇਟੀ ਦੇ ਪ੍ਰਮੁੱਖ ਲੁਕਾ ਮਰਕੱਲੀ ਨੇ ਦੱਸਿਆ ਕਿ ਮਨੁੱਖ ਦੁਆਰਾ ਪੈਦਾ ਹੋਣ ਵਾਲਾ ਜਲਵਾਯੂ ਸੰਕਟ ਤੇਜ਼ ਹੁੰਦਾ ਜਾ ਰਿਹਾ ਹੈ। ਵਿਗਿਆਨੀ ਸਪੱਸ਼ਟ ਹਨ ਕਿ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ : ਅੱਤਵਾਦੀਆਂ ਦੇ ਹਮਲਿਆਂ 'ਚ ਮਾਰੇ ਗਏ ਪੰਜ ਪੁਲਸ ਮੁਲਾਜ਼ਮ
NEXT STORY