ਵਾਸ਼ਿੰਗਟਨ- ਅਮਰੀਕਾ ਤੋਂ ਇਕ ਭਾਵੁਕ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੇਵਾਡਾ 'ਚ ਤੈਰਾਕੀ ਕਰਦੇ ਸਮੇਂ ਦਿਮਾਗ ਖਾਣ ਵਾਲੇ ਅਮੀਬਾ ਦੀ ਚਪੇਟ ਵਿਚ ਆਉਣ ਨਾਲ 2 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਦੋ ਸਾਲ ਦੇ ਬੱਚੇ ਵੁੱਡਰੋ ਟਰਨਰ ਬੰਡੀ ਦੀ 19 ਜੁਲਾਈ ਨੂੰ ਨੈਗੇਲੇਰੀਆ ਫਾਉਲੇਰੀ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ, ਜਿਸਨੂੰ ਆਮ ਤੌਰ 'ਤੇ 'ਬ੍ਰੇਨ ਈਟਿੰਗ ਅਮੀਬਾ' ਕਿਹਾ ਜਾਂਦਾ ਹੈ।
ਮਾਂ ਨੇ ਕੀਤੀ ਭਾਵੁਕ ਪੋਸਟ
ਬੱਚੇ ਦੀ ਮਾਂ ਬ੍ਰਾਇਨਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸਨੇ ਲਿਖਿਆ ਕਿ ਵੁੱਡਰੋ ਟਰਨਰ ਬੰਡੀ 2:56 ਵਜੇ (ਸਥਾਨਕ ਸਮੇਂ) 'ਤੇ ਸਵਰਗ ਵਿਚ ਵਾਪਸ ਚਲਾ ਗਿਆ। ਬੱਚਾ ਸੱਤ ਦਿਨ ਜਿਉਣ ਲਈ ਸੰਘਰਸ਼ ਕਰਦਾ ਰਿਹਾ। ਬ੍ਰਾਇਨਾ ਨੇ ਕਿਹਾ ਕਿ ਮੈਂ ਜਾਣਦੀ ਸੀ ਕਿ ਮੇਰੇ ਕੋਲ ਦੁਨੀਆ ਦਾ ਸਭ ਤੋਂ ਮਜ਼ਬੂਤ ਪੁੱਤਰ ਹੈ। ਉਸਨੇ ਅੱਗੇ ਕਿਹਾ ਕਿ ਬੰਡੀ ਮੇਰਾ ਹੀਰੋ ਹੈ ਅਤੇ ਮੈਂ ਧਰਤੀ 'ਤੇ ਮੈਨੂੰ ਸਭ ਤੋਂ ਵਧੀਆ ਬੱਚਾ ਦੇਣ ਲਈ ਪਰਮਾਤਮਾ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ। ਉਸਨੇ ਅੱਗੇ ਕਿਹਾ ਕਿ ਮੈਨੂੰ ਪਤਾ ਹੈ ਕਿ ਇੱਕ ਦਿਨ ਮੇਰਾ ਬੱਚਾ ਮੈਨੂੰ ਸਵਰਗ ਵਿੱਚ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਅਮੀਬਾ ਦੀ ਚਪੇਟ 'ਚ ਕਿਸੇ ਵੀ ਵਿਅਕਤੀ ਦਾ ਸਭ ਤੋਂ ਲੰਬੇ ਸਮੇਂ ਤੱਕ ਜ਼ਿੰਦਾ ਰਹਿਣ ਦਾ ਰਿਕਾਰਡ 3 ਸਾਲ ਹੈ। ਵੁਡਰੋ ਬੰਡੀ ਦੇ ਪਰਿਵਾਰ ਦਾ ਮੰਨਣਾ ਹੈ ਕਿ ਐਸ਼ ਸਪ੍ਰਿੰਗਜ਼ ਵਿਖੇ ਪਾਣੀ ਵਿੱਚ ਖੇਡਦੇ ਹੋਏ ਇਨਫੈਕਸ਼ਨ ਉਸ ਦੇ ਸਰੀਰ ਵਿਚ ਦਾਖਲ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਉੱਚੇ ਪਹਾੜ ਤੋਂ ਡਿੱਗਣ ਕਾਰਨ 21 ਸਾਲਾ ਵਿਦਿਆਰਥੀ ਦੀ ਮੌਤ
ਸੋਸ਼ਲ ਮੀਡੀਆ ਪੋਸਟਾਂ ਅਨੁਸਾਰ ਬੱਚੇ ਦੇ ਮਾਪਿਆਂ ਨੇ ਆਪਣੇ ਪੁੱਤਰ ਵਿੱਚ ਫਲੂ ਵਰਗੇ ਲੱਛਣ ਦੇਖੇ। ਮਾਂ ਬ੍ਰਾਇਨਾ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮੈਨਿਨਜਾਈਟਿਸ ਦੱਸਿਆ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਵਿੱਚ ਦਿਮਾਗ ਨੂੰ ਖਾਣ ਵਾਲਾ ਅਮੀਬਾ ਹੈ। ਇਸ ਸਾਲ ਫਰਵਰੀ 'ਚ 50 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਅਮਰੀਕਾ 'ਚ ਅਮੀਬਾ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਉੱਚੇ ਪਹਾੜ ਤੋਂ ਡਿੱਗਣ ਕਾਰਨ 21 ਸਾਲਾ ਵਿਦਿਆਰਥੀ ਦੀ ਮੌਤ
NEXT STORY