ਸਟ੍ਰਾਸਬਰਗ (ਏਪੀ) : ਪੂਰਬੀ ਫਰਾਂਸ ਦੇ ਸਟ੍ਰਾਸਬਰਗ 'ਚ ਸ਼ਨੀਵਾਰ ਨੂੰ ਦੋ ਟਰਾਮ ਟ੍ਰੇਨਾਂ ਵਿਚਾਲੇ ਹੋਈ ਟੱਕਰ 'ਚ ਦਰਜਨਾਂ ਲੋਕ ਜ਼ਖਮੀ ਹੋ ਗਏ। ਹਾਲਾਂਕਿ ਕਿਸੇ ਦੀ ਵੀ ਹਾਲਤ ਨਾਜ਼ੁਕ ਨਹੀਂ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਤੋਂ ਬਾਅਦ BPSC ਨੇ ਖਾਨ ਸਰ ਅਤੇ ਗੁਰੂ ਰਹਿਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ
ਉਨ੍ਹਾਂ ਦੱਸਿਆ ਕਿ ਇਹ ਟੱਕਰ ਦੁਪਹਿਰ ਵੇਲੇ ਸ਼ਹਿਰ ਦੇ ਸੈਂਟਰਲ ਰੇਲਵੇ ਸਟੇਸ਼ਨ ਨੇੜੇ ਇਕ ਸੁਰੰਗ ਵਿਚ ਹੋਈ। ਬਾਸ-ਰਾਇਨ ਫਾਇਰ ਅਤੇ ਬਚਾਅ ਸੇਵਾ ਦੇ ਨਿਰਦੇਸ਼ਕ ਰੇਨੇ ਸੇਲੀਅਰ ਨੇ ਕਿਹਾ ਕਿ ਲਗਭਗ 50 ਲੋਕਾਂ ਦੇ ਸਿਰ 'ਤੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਗੋਡਿਆਂ 'ਚ ਮੋਚ ਆਈ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੀ। ਐਮਰਜੈਂਸੀ ਸੇਵਾਵਾਂ ਨੇ 130 ਫਾਇਰਫਾਈਟਰਜ਼, 50 ਬਚਾਅ ਵਾਹਨ ਤਾਇਨਾਤ ਕੀਤੇ ਹਨ ਅਤੇ ਬਚਾਅ ਅਤੇ ਰਾਹਤ ਕਾਰਜਾਂ ਲਈ ਇਕ ਵਿਸ਼ਾਲ ਸੁਰੱਖਿਆ ਘੇਰਾ ਬਣਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਸ਼ਾਵਰ ਅਦਾਲਤ ਨੇ 100 ਅਫਗਾਨ ਸੰਗੀਤਕਾਰਾਂ ਨੂੰ ਦਿੱਤੇ ਦੇਸ਼ ਨਿਕਾਲੇ ’ਤੇ ਲਾਈ ਰੋਕ
NEXT STORY