ਨਿਕਸ਼ਾਸਾ (ਇੰਟ.) : ਮੱਧ ਅਫਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਇਕ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ 20 ਦੇ ਕਰੀਬ ਲੋਕ ਮਾਰੇ ਗਏ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ 7 ਅਪ੍ਰੈਲ ਨੂੰ ਬੇਨੀ ਦੇ ਬਾਹਰਵਾਰ ਮੁਸੰਦਾਬਾ ਪਿੰਡ ’ਚ ਹੋਇਆ ਸੀ।
ਇਸਲਾਮਿਕ ਸਟੇਟ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਇਕ ਬਿਆਨ ’ਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜ ਅਤੇ ਸਥਾਨਕ ਅਧਿਕਾਰੀਆਂ ਨੇ ਹਮਲੇ ਲਈ ਪੂਰਬੀ ਕਾਂਗੋ ਵਿਚ ਸਥਿਤ ਯੂਗਾਂਡਾ ਦੇ ਇਕ ਸਮੂਹ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ (ਏ.ਡੀ.ਐੱਫ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੇ ਇਸਲਾਮਿਕ ਸਟੇਟ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕੀਤਾ ਹੈ।
ਚੀਨ ਦੀ 'ਵਨ ਚਾਈਲਡ ਪਾਲਿਸੀ' ਦਾ ਅਸਰ, ਜਨਮ ਦਰ 'ਚ ਗਿਰਾਵਟ, ਬਜ਼ੁਰਗਾਂ ਦੀ ਆਬਾਦੀ 'ਚ ਵਾਧਾ
NEXT STORY