ਇਸਲਾਮਾਬਾਦ (ਏ. ਐੱਨ. ਆਈ.)- 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਮੁਹੰਮਦ ਸਈਦ ਦੇ ਸਿਆਸੀ ਵਿੰਗ ‘ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ’ (ਪੀ. ਐੱਮ. ਐੱਮ. ਐੱਲ.) ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਪੂਰੇ ਪਾਕਿਸਤਾਨ ਭਰ ’ਚ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਹਲਕਿਆਂ ਵਿਚ ਹਰੇਕ ਸੀਟ ਲਈ ਉਮੀਦਵਾਰ ਖੜ੍ਹੇ ਕੀਤੇ ਹਨ। ਹਾਫਿਜ਼ ਸਈਦ ਦਾ ਬੇਟਾ ਤਲਹਾ ਸਈਦ ਵੀ ਨੈਸ਼ਨਲ ਅਸੈਂਬਲੀ ਹਲਕੇ ਐੱਨ. ਏ.-127 ਤੋਂ ਚੋਣ ਲੜਨ ਜਾ ਰਿਹਾ ਹੈ, ਜਦੋਂ ਕਿ ਪਾਰਟੀ ਦੇ ਕੇਂਦਰੀ ਪ੍ਰਧਾਨ ਖਾਲਿਦ ਮਸੂਦ ਸਿੰਧੂ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਐੱਨ. ਏ.-130 ਤੋਂ ਚੋਣਾਂ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ
ਦੱਸ ਦੇਈਏ ਕਿ ਪੀ. ਐੱਮ. ਐੱਮ. ਐੱਲ. ਚੋਣ ਨਿਸ਼ਾਨ ‘ਕੁਰਸੀ’ ਹੈ। ਹਾਫਿਜ਼ ਸਈਦ 17 ਜੁਲਾਈ, 2019 ਤੋਂ ਜੇਲ੍ਹ ਵਿਚ ਹੈ। ਉਸ ਨੂੰ ਅਪ੍ਰੈਲ 2022 ਵਿਚ ਲਾਹੌਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ‘ਅੱਤਵਾਦ ਲਈ ਵਿੱਤ ਪੋਸ਼ਣ’ ਦੇ ਦੋਸ਼ ਵਿਚ 33 ਸਾਲ ਦੀ ਸਜ਼ਾ ਸੁਣਾਈ ਸੀ। 8 ਅਪ੍ਰੈਲ ਦੀ ਇਕ ਨੋਟੀਫਿਕੇਸ਼ਨ ਵਿਚ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਹਾਫਿਜ਼ ਤਲਹਾ ਸਈਦ ਲਸ਼ਕਰ-ਏ-ਤੋਇਬਾ (ਐੱਲ. ਏ. ਟੀ.) ਦਾ ਇਕ ਸੀਨੀਅਰ ਨੇਤਾ ਅਤੇ ਅੱਤਵਾਦੀ ਸੰਗਠਨ ਦੇ ਮੌਲਵੀ ਵਿੰਗ ਦਾ ਮੁਖੀ ਹੈ। ਤਲਹਾ ਸਈਦ ਭਾਰਤ ਵਿਚ ਲਸ਼ਕਰ-ਏ-ਤੋਇਬਾ ਵਲੋਂ ਹਮਲਿਆਂ ਦੀ ਭਰਤੀ, ਫੰਡਿੰਗ, ਯੋਜਨਾਬੰਦੀ ਅਤੇ ਅਫਗਾਨਿਸਤਾਨ ਵਿਚ ਭਾਰਤੀ ਹਿੱਤਾਂ ਨੂੰ ਅੰਜਾਮ ਦੇਣ ਵਿਚ ਸਰਗਰਮੀ ਨਾਲ ਸ਼ਾਮਲ ਰਿਹਾ ਹੈ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਇਸ ਸਬੰਧ ਵਿੱਚ ਪੀ. ਐੱਮ. ਐੱਮ. ਐੱਲ. ਦੇ ਬੁਲਾਰੇ ਤਾਬਿਸ਼ ਕਯੂਮ ਨੇ ਕਿਹਾ ਕਿ ਅਸੀਂ ਕੋਈ ਵੀ ਸੀਟ ਬਿਨਾਂ ਮੁਕਾਬਲਾ ਨਹੀਂ ਛੱਡੀ ਹੈ। ਸੰਪਰਕ ਕਰਨ ’ਤੇ ਉਨ੍ਹਾਂ ਦੀ ਪਾਰਟੀ ਸੀਟਾਂ ਦੀ ਵਿਵਸਥਾ ਕਰਨ ਲਈ ਤਿਆਰ ਹੋਵੇਗੀ। ਪੀ. ਐੱਮ. ਐੱਮ. ਐੱਲ. ਨੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਸਿਆਸੀ ਚਿਹਰੇ ‘ਮਿੱਲੀ ਮੁਸਲਿਮ ਲੀਗ’ ਦੇ ਤੌਰ ’ਤੇ 2018 ਦੀਆਂ ਆਮ ਚੋਣਾਂ ਵਿਚ ਹਿੱਸਾ ਲਿਆ ਸੀ ਪਰ ਇਹ ਕਿਸੇ ਵੀ ਹਲਕੇ ਤੋਂ ਕੋਈ ਸ਼ਾਨਦਾਰ ਨਤੀਜੇ ਦਿਖਾਉਣ ਵਿਚ ਅਸਫਲ ਰਿਹਾ। ਸਰਕਾਰ ਵੱਲੋਂ ਮਿੱਲੀ ਲੀਗ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਪੀ. ਐੱਮ. ਐੱਮ. ਐੱਲ. ਉਭਰਿਆ।
ਇਹ ਵੀ ਪੜ੍ਹੋ - ਵਿਦੇਸ਼ੀ ਦੌਰੇ ਤੋਂ ਪਰਤੇ ਮੁਸਾਫ਼ਰ ਦਾ ਚੈੱਕ-ਇਨ ਸਾਮਾਨ ਹੋਇਆ ਗੁੰਮ, ਏਅਰਲਾਈਨ ਨੂੰ ਲੱਗਾ ਇੰਨਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਪਸਾ ਵੱਲੋਂ ਲੇਖਕ ਦਲਬੀਰ ਬੋਪਾਰਾਏ ਦੀ ਪੁਸਤਕ ਲੋਕ ਅਰਪਣ ਅਤੇ ਸਨਮਾਨ
NEXT STORY