ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਰਾਚੀ ਵਿੱਚ ਇੰਡੀਅਨ ਏਅਰਲਾਈਨਜ਼ IC-814 ਨੂੰ ਹਾਈਜੈਕ ਕਰਨ ਵਿੱਚ ਸ਼ਾਮਲ ਜ਼ਹੂਰ ਮਿਸਤਰੀ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ। ਜ਼ਹੂਰ ਪੰਜ ਲੋਕਾਂ ਦੀ ਟੀਮ ਦਾ ਹਿੱਸਾ ਸੀ, ਜਿਸ ਨੇ IC-814 ਹਾਈਜੈਕ ਕੀਤਾ ਸੀ। ਜ਼ਹੂਰ ਸਾਲ 1999 'ਚ ਜਹਾਜ਼ ਹਾਈਜੈਕਿੰਗ ਦੀ ਘਟਨਾ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਸੀ। ਉਦੋਂ ਤੋਂ ਖ਼ਦਸ਼ਾ ਸੀ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਉਸ ਨੂੰ ਕਿਸੇ ਗੁਪਤ ਥਾਂ 'ਤੇ ਲੁਕੋਇਆ ਹੋਇਆ ਹੈ। ਬਾਅਦ 'ਚ ਪਤਾ ਲੱਗਾ ਕਿ ਉਹ ਜ਼ਾਹਿਦ ਅਖੁੰਦ ਦੇ ਨਾਂ 'ਤੇ ਕਰਾਚੀ 'ਚ ਆਪਣਾ ਕਾਰੋਬਾਰ ਚਲਾ ਰਿਹਾ ਸੀ। 24 ਦਸੰਬਰ 1999 ਨੂੰ ਭਾਰਤੀ ਏਅਰਲਾਈਨਜ਼ ਦੀ ਉਡਾਣ IC-814 ਨੂੰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਹਵਾ ਵਿੱਚ ਬੰਧਕ ਬਣਾ ਲਿਆ ਸੀ। ਜਿਸ ਤੋਂ ਬਾਅਦ ਉਹ ਜਹਾਜ਼ ਨੂੰ ਅਫਗਾਨਿਸਤਾਨ ਦੇ ਕੰਧਾਰ ਲੈ ਗਿਆ ਅਤੇ ਬਦਲੇ 'ਚ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਨੂੰ ਰਿਹਾਅ ਕਰਵਾਇਆ।
1 ਮਾਰਚ ਨੂੰ ਕਰਾਚੀ ਵਿਚ ਹੋਇਆ ਸੀ ਕਤਲ
ਨਿਊਜ਼ ਨਾਈਨ ਨੇ ਪਾਕਿਸਤਾਨੀ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜ਼ਹੂਰ ਮਿਸਤਰੀ ਉਰਫ ਜ਼ਾਹਿਦ ਅਖੁੰਦ 1 ਮਾਰਚ ਨੂੰ ਕਰਾਚੀ ਸ਼ਹਿਰ ਵਿੱਚ ਮਾਰਿਆ ਗਿਆ ਸੀ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਜ਼ਾਹਿਦ ਅਖੁੰਦ ਦੀ ਨਵੀਂ ਪਛਾਣ ਤਹਿਤ ਪਿਛਲੇ ਕਈ ਸਾਲਾਂ ਤੋਂ ਕਰਾਚੀ ਵਿੱਚ ਰਹਿ ਰਿਹਾ ਸੀ। ਜ਼ਹੂਰ ਮਿਸਤਰੀ ਕਰਾਚੀ ਦੀ ਅਖਤਰ ਕਲੋਨੀ ਵਿੱਚ ਕ੍ਰੇਸੈਂਟ ਫਰਨੀਚਰ ਨਾਮ ਦਾ ਸ਼ੋਅਰੂਮ ਵੀ ਚਲਾ ਰਿਹਾ ਸੀ। ਨਿਊਜ਼ 9 ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਹੂਰ ਮਿਸਤਰੀ ਦੇ ਅੰਤਿਮ ਸੰਸਕਾਰ 'ਚ ਓਫ ਅਸਗਰ ਸਮੇਤ ਜੈਸ਼-ਏ-ਮੁਹੰਮਦ ਦੀ ਚੋਟੀ ਦੀ ਲੀਡਰਸ਼ਿਪ ਸ਼ਾਮਲ ਹੋਏ ਸਨ। ਰਊਫ ਅਸਗਰ ਜੈਸ਼ ਦਾ ਸੰਚਾਲਨ ਮੁਖੀ ਅਤੇ ਇਸ ਦੇ ਆਗੂ ਮਸੂਦ ਅਜ਼ਹਰ ਦਾ ਭਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਅਮਰੀਕਾ ਨੂੰ ਪਿੱਛੇ ਛੱਡ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
 
ਜੀਓ ਟੀਵੀ ਨੇ ਪ੍ਰਸਾਰਿਤ ਕੀਤਾ ਸੀ ਸੀ.ਸੀ.ਟੀ.ਵੀ. ਫੁਟੇਜ
ਪਾਕਿਸਤਾਨੀ ਟੀਵੀ ਚੈਨਲ ਜੀਓ ਟੀਵੀ ਨੇ ਜ਼ਹੂਰ ਮਿਸਤਰੀ ਦੀ ਮੌਤ ਦੀ ਖ਼ਬਰ ਵੀ ਦਿੱਤੀ ਸੀ ਪਰ ਉਸਨੇ ਅਸਲੀ ਨਾਮ ਛੁਪਾਇਆ ਸੀ ਅਤੇ ਸਿਰਫ ਇਹ ਦੱਸਿਆ ਸੀ ਕਿ ਕਰਾਚੀ ਵਿੱਚ ਇੱਕ ਵਪਾਰੀ ਦਾ ਕਤਲ ਹੋ ਗਿਆ ਹੈ। ਜੀਓ ਟੀਵੀ ਦੀ ਰਿਪੋਰਟ ਵਿੱਚ ਦਿਖਾਈ ਗਈ ਸੀਸੀਟੀਵੀ ਫੁਟੇਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਕਤਲ ਲਈ ਪੂਰੀ ਯੋਜਨਾ ਬਣਾਈ ਗਈ ਸੀ। ਸੀਸੀਟੀਵੀ ਫੁਟੇਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋ ਹਥਿਆਰਬੰਦ ਵਿਅਕਤੀ ਅਖ਼ਤਰ ਕਲੋਨੀ ਦੀਆਂ ਸੜਕਾਂ ’ਤੇ ਮੋਟਰਸਾਈਕਲਾਂ ’ਤੇ ਘੁੰਮਦੇ ਦਿਖਾਈ ਦਿੱਤੇ। ਬਾਅਦ 'ਚ ਮੌਕਾ ਦੇਖ ਕੇ ਫਰਨੀਚਰ ਦੇ ਸ਼ੋਅਰੂਮ 'ਚ ਦਾਖਲ ਹੋ ਕੇ ਜ਼ਹੂਰ ਮਿਸਤਰੀ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਡਿਊਟੀ ਦੌਰਾਨ ਯੂਕ੍ਰੇਨੀ ਫ਼ੌਜੀ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
24 ਦਸੰਬਰ, 1999 ਨੂੰ ਨੇਪਾਲ ਤੋਂ ਕੀਤਾ ਸੀ ਪਲੇਨ ਹਾਈਜੈਕ
ਇੰਡੀਅਨ ਏਅਰਲਾਈਨਜ਼ ਦੇ IC-814 ਜਹਾਜ਼ ਨੂੰ ਨੇਪਾਲ ਤੋਂ 24 ਦਸੰਬਰ 1999 ਨੂੰ ਹਾਈਜੈਕ ਕਰ ਲਿਆ ਗਿਆ ਸੀ। ਅਫਗਾਨਿਸਤਾਨ ਦੇ ਕੰਧਾਰ 'ਚ ਉਤਰਨ ਤੋਂ ਪਹਿਲਾਂ ਜਹਾਜ਼ ਨੂੰ ਅੰਮ੍ਰਿਤਸਰ, ਲਾਹੌਰ ਅਤੇ ਦੁਬਈ ਲਿਜਾਇਆ ਗਿਆ। ਅਫਗਾਨਿਸਤਾਨ 'ਤੇ ਉਦੋਂ ਤਾਲਿਬਾਨ ਦਾ ਕੰਟਰੋਲ ਸੀ। ਉਸ ਨੇ ਪਾਕਿਸਤਾਨੀ ਅੱਤਵਾਦੀਆਂ ਦੀ ਪੂਰੀ ਮਦਦ ਕੀਤੀ ਅਤੇ ਸੁਰੱਖਿਆ ਪ੍ਰਦਾਨ ਕੀਤੀ। ਇੱਕ ਹਫ਼ਤੇ ਤੱਕ ਜਾਰੀ ਇਸ ਬੰਧਕ ਸੰਕਟ ਨੂੰ ਖ਼ਤਮ ਕਰਨ ਲਈ ਭਾਰਤ ਨੂੰ ਮਸੂਦ ਅਜ਼ਹਰ, ਅਹਿਮਦ ਉਮਰ ਸਈਦ ਸ਼ੇਖ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਵਰਗੇ ਖੌਫਨਾਕ ਅੱਤਵਾਦੀਆਂ ਨੂੰ ਰਿਹਾਅ ਕਰਨਾ ਪਿਆ ਸੀ।
ਡਿਊਟੀ ਦੌਰਾਨ ਯੂਕ੍ਰੇਨੀ ਫ਼ੌਜੀ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
NEXT STORY