ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬੇ ਵਿੱਚ ਬਿਜਲੀ ਕੰਪਨੀ ਗਰਿੱਡੀ ਐਨਰਜੀ ਦੀ ਦੀਵਾਲੀਆਪਨ ਯੋਜਨਾ ਦੇ ਹਿੱਸੇ ਵਜੋਂ ਤਕਰੀਬਨ 29 ਮਿਲੀਅਨ ਤੋਂ ਵੱਧ ਨਾ ਭਰੇ ਹੋਏ ਬਿਜਲੀ ਬਿੱਲਾਂ ਨੂੰ ਮੁਆਫ ਕਰਨਾ ਤੈਅ ਕੀਤਾ ਗਿਆ ਹੈ।
ਗਰਿੱਡੀ, ਬਿਜਲੀ ਕੰਪਨੀ ਜੋ ਕਿ ਪਿਛਲੇ ਮਹੀਨੇ ਦੇ ਤੂਫਾਨੀ ਮੌਸਮ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾ ਬਿੱਲ ਦੇਣ ਕਰਕੇ ਚਰਚਾ ਵਿੱਚ ਸੀ, ਨੇ ਇਸ ਹਫਤੇ ਦੇ ਸ਼ੁਰੂ ਵਿੱਚ ਚੈਪਟਰ 11ਬੈਂਕ ਰਪਟੀ ਸੁਰੱਖਿਆ ਲਈ ਦਾਇਰ ਕੀਤਾ ਸੀ। ਪੈਕਸਟਨ ਅਨੁਸਾਰ ਗਰਿੱਡੀ ਦੀ ਪ੍ਰਸਤਾਵਿਤ ਦੀਵਾਲੀਆਪਨ ਦੀ ਯੋਜਨਾ ਲੱਗਭਗ 24,000 ਗਾਹਕਾਂ ਨੂੰ ਇਸ ਛੋਟ ਦੀ ਪੇਸ਼ਕਸ਼ ਕਰਕੇ ਇੱਕ ਮਹੱਤਵਪੂਰਣ ਕਦਮ ਅੱਗੇ ਵਧਾਉਂਦੀ ਹੈ, ਜਿਸ 'ਤੇ ਬਿਨਾਂ ਅਦਾਇਗੀ ਬਿਜਲੀ ਬਿੱਲਾਂ ਦਾ 29.1 ਮਿਲੀਅਨ ਡਾਲਰ ਦਾ ਬਕਾਇਆ ਹੈ।
ਇਸ ਮਾਮਲੇ ਵਿੱਚ ਗਰਿੱਡੀ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਪੈਕਸਟਨ ਦੇ ਦਾਅਵਿਆਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਸ ਸੰਬੰਧੀ ਦੀਵਾਲੀਆਪਨ ਦੀ ਘੋਸ਼ਣਾ ਕਰਨ ਸਮੇਂ ਕੰਪਨੀ ਦੇ ਜਾਰੀ ਕੀਤੇ ਗਏ ਇੱਕ ਬਿਆਨ ਦਾ ਹਵਾਲਾ ਦਿੱਤਾ, ਜਿਸ ਅਨੁਸਾਰ ਗਰਿੱਡੀ ਨੇ ਸੂਬੇ ਦੇ ਬਿਜਲੀ ਗਰਿੱਡ, ਟੈਕਸਾਸ ਦੀ ਇਲੈਕਟ੍ਰਿਕ ਰਿਲੀਬਿਲਟੀ ਕਾਉਂਸਲ ਦੇ ਸੰਚਾਲਕਾਂ ਨੂੰ ਦੇ ਗਾਹਕਾਂ ਨੂੰ ਵਿੱਤੀ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ। ਗਰਿੱਡੀ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਸਰਦੀਆਂ ਦੇ ਤੂਫਾਨ ਦੇ ਸੰਕਟ ਤੋਂ ਫਾਇਦਾ ਨਹੀਂ ਉਠਾਇਆ ਅਤੇ ਗਾਹਕਾਂ ਨੂੰ ਅਸਲ ਥੋਕ ਬਿਜਲੀ ਕੀਮਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਅਮਰੀਕਾ ਦੀ ਸੈਨੇਟ ਨੇ ਜ਼ੇਵੀਅਰ ਬੇਸੇਰਾ ਦੀ ਐਚ ਐਚ ਐਸ ਸਕੱਤਰ ਵਜੋਂ ਕੀਤੀ ਪੁਸ਼ਟੀ
NEXT STORY