ਸੂਰੀਨ (ਥਾਈਲੈਂਡ) - ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਟਕਰਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਝੜਪਾਂ ਦੌਰਾਨ ਥਾਈ ਫੌਜ ਨੇ ਕੰਬੋਡੀਆ ਵਿਚ ਇਕ ਹਿੰਦੂ ਦੇਵਤੇ ਦੀ ਮੂਰਤੀ ਤੋੜ ਦਿੱਤੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ ’ਤੇ ਹਾਲ ਹੀ ਵਿਚ ਤਣਾਅ ਵਧਣ ਦੇ ਵਿਚਕਾਰ ਕੁਝ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਵਾਦਿਤ ਖੇਤਰਾਂ ਵਿਚ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਥਾਈ ਫੌਜ ਨੇ ਆਪਣੇ ਸੁਰੱਖਿਆ ਸੰਚਾਲਨ ਦੌਰਾਨ ਕੁਝ ਮੰਦਰਾਂ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ।
ਮਾਹਿਰਾਂ ਦੇ ਅਨੁਸਾਰ ਇਹ ਵਿਵਾਦ ਇਤਿਹਾਸਕ ਅਤੇ ਖੇਤਰੀ ਕਾਰਨਾਂ ਕਰ ਕੇ ਪੈਦਾ ਹੋਇਆ ਹੈ। ਥਾਈਲੈਂਡ ਅਤੇ ਕੰਬੋਡੀਆ ਦੋਵੇਂ ਮੁੱਖ ਤੌਰ ’ਤੇ ਬੋਧੀ ਦੇਸ਼ ਹਨ ਅਤੇ ਇਤਿਹਾਸ ਵਿਚ ਅਜਿਹੇ ਕਈ ਸਮੇਂ ਆਏ ਹਨ, ਜਦੋਂ ਸਥਾਨਕ ਮੰਦਰਾਂ ਜਾਂ ਪ੍ਰਤੀਕਾਂ ਨੂੰ ਬਦਲਿਆ ਗਿਆ ਹੈ।
ਕੀ ਹੈ ਵਿਵਾਦ ਦੀ ਜੜ੍ਹ?
ਇਹ ਵਿਵਾਦ 1907 ਦੀ ਫ੍ਰੈਂਕੋ-ਥਾਈ ਸੰਧੀ ਦੇ ਨਕਸ਼ੇ ਨਾਲ ਸ਼ੁਰੂ ਹੋਇਆ ਸੀ, ਜਦੋਂ ਕੰਬੋਡੀਆ ਇਕ ਫਰਾਂਸੀਸੀ ਬਸਤੀ ਸੀ। ਥਾਈਲੈਂਡ ਅਤੇ ਕੰਬੋਡੀਆ ਦੋਵੇਂ 11ਵੀਂ ਸਦੀ ਦੇ ਹਿੰਦੂ ਮੰਦਰਾਂ, ਜਿਵੇਂ ਕਿ ‘ਪ੍ਰਸਾਤ ਤਾ ਮੁਏਨ ਥਾਮ’ ਅਤੇ ‘ਪ੍ਰੇਹ ਵਿਹਾਰ’ ’ਤੇ ਦਾਅਵਾ ਕਰਦੇ ਹਨ। 1962 ਵਿਚ ਅੰਤਰਰਾਸ਼ਟਰੀ ਨਿਆਂ ਅਦਾਲਤ ਨੇ ਪ੍ਰੇਹ ਵਿਹਾਰ ਨੂੰ ਕੰਬੋਡੀਆ ਦੀ ਜਾਇਦਾਦ ਵਜੋਂ ਮਾਨਤਾ ਦਿੱਤੀ ਪਰ ਆਲੇ-ਦੁਆਲੇ ਦੀ ਜ਼ਮੀਨ ਸਬੰਧੀ ਵਿਵਾਦ ਅਜੇ ਵੀ ਬਣਿਆ ਹੋਇਆ ਹੈ। 2008 ਵਿਚ ਯੂਨੈਸਕੋ ਨੇ ਮੰਦਰ ਨੂੰ ਵਿਸ਼ਵ ਵਿਰਾਸਤ ਸਥਾਨ ਐਲਾਨ ਦਿੱਤਾ, ਜਿਸ ਨਾਲ ਥਾਈਲੈਂਡ ਵਿਚ ਵਿਆਪਕ ਰੋਸ-ਪ੍ਰਦਰਸ਼ਨ ਹੋਏ।
2025 ਵਿਚ ਕਿਵੇਂ ਸ਼ੁਰੂ ਹੋਇਆ ਯੁੱਧ?
ਮਈ 2025 : ਸਰਹੱਦੀ ਝੜਪ ਵਿਚ ਇਕ ਕੰਬੋਡੀਅਨ ਸਿਪਾਹੀ ਮਾਰਿਆ ਗਿਆ।
23 ਜੁਲਾਈ : ਥਾਈ ਫੌਜੀ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਕਾਰਨ ਜ਼ਖਮੀ ਹੋ ਗਏ, ਥਾਈਲੈਂਡ ਨੇ ਕੰਬੋਡੀਆ ’ਤੇ ਨਵੀਆਂ ਸੁਰੰਗਾਂ ਵਿਛਾਉਣ ਦਾ ਦੋਸ਼ ਲਾਇਆ।
24 ਜੁਲਾਈ : ਕੰਬੋਡੀਆ ਨੇ ਬੀ. ਐੱਮ. -21 ਰਾਕੇਟਾਂ ਨਾਲ ਥਾਈ ਪਿੰਡਾਂ, ਇਕ ਹਸਪਤਾਲ ਅਤੇ ਇਕ ਗੈਸ ਸਟੇਸ਼ਨ ’ਤੇ ਹਮਲਾ ਕੀਤਾ। ਥਾਈਲੈਂਡ ਨੇ ਐੱਫ.-16 ਲੜਾਕੂ ਜਹਾਜ਼ਾਂ ਨਾਲ ਜਵਾਬੀ ਹਮਲਾ ਕੀਤਾ। ਇਹ ਸੰਘਰਸ਼ ਉਦੋਂ ਤੋਂ ਜਾਰੀ ਹੈ।
'ਅਸੀਂ ਭਾਰਤ ਦੇ ਸਭ ਤੋਂ ਵੱਡੇ ਭਗੌੜੇ...' ਮਾਲਿਆ ਦੇ ਜਨਮਦਿਨ 'ਤੇ ਲਲਿਤ ਮੋਦੀ ਦਾ ਵੀਡੀਓ ਹੋ ਰਿਹਾ ਵਾਇਰਲ
NEXT STORY