ਥਾਈਲੈਂਡ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਸਮੇਤ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ 'ਚ ਕਾਫੀ ਉਤਸ਼ਾਹ ਅਤੇ ਸ਼ਰਧਾ ਹੈ। ਇਸੇ ਖੁਸ਼ੀ 'ਚ ਥਾਈਲੈਂਡ ਰਹਿੰਦੇ ਭਾਰਤੀਆਂ ਵਲੋਂ 550 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਥਾਈਲੈਂਡ 'ਚ 'ਗੁਰੂ ਨਾਨਕ ਪਾਰਕ' ਬਣਾਉਣਗੇ। ਬੈਂਕਾਕ ਨੇੜੇ 50 ਏਕੜ ਜ਼ਮੀਨ 'ਚ ਇਹ ਪਾਰਕ ਬਣਾਈ ਜਾਵੇਗੀ। ਭਾਈਚਾਰੇ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇ।
ਥਾਈਲੈਂਡ 'ਚ ਭਾਰਤੀ ਰਾਜਦੂਤ ਸੁਚਿਤਰਾ ਦੁਰਾਇ ਨੇ ਦੱਸਿਆ ਕਿ ਭਾਰਤੀ ਭਾਈਚਾਰੇ ਵਲੋਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ 550 ਬੂਟੇ ਲਗਾਉਣ ਦਾ ਸੰਕਲਪ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਖ-ਵੱਖ ਕਿਸਮਾਂ ਦੇ ਹੋਣਗੇ ਜੋ ਨੈਖੋਨ ਰਤਚਾਸਿਮਾ ਸੂਬੇ ਦੇ ਨੇੜਲੇ ਖੇਤਰ 'ਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਈਚਾਰੇ ਵਲੋਂ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਅਮਲ ਕਰਦੇ ਹੋਏ ਕੁਦਰਤ ਨੂੰ ਸੰਭਾਲਣ ਅਤੇ ਬੂਟੇ ਲਗਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਥਾਈਲੈਂਡ 'ਚ ਸਿੱਖ ਭਾਈਚਾਰੇ ਦੇ ਮੁਖੀ ਨੇ ਦੱਸਿਆ ਕਿ ਭਾਰਤੀ ਇੱਥੇ ਕਈ ਘੰਟਿਆਂ ਦਾ ਲੰਬਾ ਸਫਰ ਕਰਕੇ ਆਉਂਦੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਰਹੇ ਹਨ। ਜਾਣਕਾਰੀ ਮੁਤਾਬਕ ਭਾਰਤੀ ਅੰਬੈਸੀ ਅਤੇ ਭਾਰਤੀ ਸੰਗਠਨਾਂ ਵਲੋਂ ਇਸ ਤਹਿਤ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਭਾਰਤੀ ਭਾਈਚਾਰੇ ਵਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਥਾਈਲੈਂਡ ਦੀ
ਇਕ ਦੇਖ ਨਹੀਂ ਸਕਦਾ ਤੇ ਦੂਜਾ ਚੱਲ ਨਹੀਂ ਸਕਦਾ, ਫਿਰ ਵੀ ਚੜ੍ਹੇ ਪਹਾੜ
NEXT STORY