ਬੈਂਕਾਕ - ਥਾਈਲੈਂਡ ਦੇ ਸੰਸਦੀ ਮੈਂਬਰਾਂ ਨੇ ਬੁੱਧਵਾਰ ਨੂੰ ਜੁੰਟਾ ਪ੍ਰਮੁੱਖ ਪ੍ਰਯੁਤ ਚਾਨ ਓ ਚਾ ਨੂੰ ਥਾਈਲੈਂਡ ਦਾ ਪ੍ਰਧਾਨ ਮੰਤਰੀ ਚੁਣ ਲਿਆ। ਉਨ੍ਹਾਂ ਨੇ 2014 'ਚ ਹੋਏ ਤਖਤਾਪਲਟ ਦੀ ਅਗਵਾਈ ਕੀਤੀ ਸੀ ਅਤੇ ਉਸ ਤੋਂ ਬਾਅਦ ਤੋਂ ਉਹ ਦੇਸ਼ ਦੇ ਪਹਿਲੇ ਗੈਰ-ਫੌਜੀ ਪ੍ਰਧਾਨ ਮੰਤਰੀ ਹਨ। ਪ੍ਰਯੁਤ ਨੇ ਆਪਣੇ ਮੁਖ ਵਿਰੋਧੀ 40 ਸਾਲਾ ਅਰਬਪਤੀ ਥਾਨਾਥਰਨ ਜਵਾਗਰੁੰਗਕਿਤ ਨੂੰ ਪਿੱਛੇ ਛੱਡ ਦਿੱਤਾ ਹੈ।
ਥਾਨਾਰਥਨ ਫੌਜ ਵਿਰੋਧੀ ਖੇਮੇ ਦੀ ਅਗਵਾਈ ਕਰ ਰਹੇ ਹਨ। ਪ੍ਰਯੁਤ ਨੇ 500 ਵੋਟਾਂ ਹਾਸਲ ਕੀਤੀਆਂ ਜਦਕਿ ਮੁਖ ਵਿਰੋਧੀ ਨੂੰ ਸਿਰਫ 255 ਵੋਟਾਂ ਪਈਆਂ। ਬਹੁਮਤ ਲਈ 375 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਸੀਨੇਟ ਦੇ 250 ਮੈਂਬਰਾਂ ਅਤੇ ਫੌਜ ਦਾ ਸਮਰਥਨ ਕਰਨ ਵਾਲੀ ਦੂਜੀਆਂ ਪ੍ਰਮੁੱਖ ਪਾਰਟੀਆਂ ਤੋਂ ਉਨ੍ਹਾਂ ਦੀ ਜਿੱਤ ਪੱਕੀ ਹੈ। ਸੀਨੇਟ ਦਾ ਜੁੰਟਾ ਵੱਲੋਂ ਨਿਯੁਕਤ ਕੀਤਾ ਗਿਆ ਸੀ, ਇਨਾਂ 'ਚ ਫੌਜੀ ਅਧਿਕਾਰੀ ਅਤੇ ਭਰੋਸੇਮੰਦ ਲੋਕ ਸ਼ਾਮਲ ਹਨ।
ਰੂਸ ਤੇ ਚੀਨ ਨੇ ਵੈਨੇਜ਼ੁਏਲਾ 'ਚ ਫੌਜੀ ਦਖਲਅੰਦਾਜ਼ੀ ਦਾ ਕੀਤਾ ਵਿਰੋਧ
NEXT STORY