ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਾਜ਼ਾ 'ਚੋਂ ਫਲਸਤੀਨੀਆਂ ਨੂੰ ਕੱਢਣ ਦੇ ਪ੍ਰਸਤਾਵ 'ਤੇ ਚਰਚਾ ਹੋ ਰਹੀ ਹੈ। ਬੰਗਲਾਦੇਸ਼ ਵਿਚ ਫਲਸਤੀਨ ਦੇ ਰਾਜਦੂਤ ਯੁਸੂਫ ਰਮਦਾਨ ਨੇ ਟਰੰਪ ਦੇ ਪ੍ਰਸਤਾਵ ਨੂੰ ਮਜ਼ਾਕ ਕਰਾਰ ਦਿੱਤਾ ਹੈ। ਰਮਦਾਨ ਦਾ ਕਹਿਣਾ ਹੈ ਕਿ ਟਰੰਪ ਭੜਕਿਆ ਹੋਏ ਸਾਂਡ ਵਾਂਗ ਫੈਸਲੇ ਲੈ ਰਹੇ ਹਨ, ਜੋ ਕਿ ਨੀਤੀ ਦੇ ਮਾਮਲੇ ਵਿੱਚ ਸਹੀ ਨਹੀਂ ਹੈ।
ਇੱਕ ਬੰਗਲਾਦੇਸ਼ੀ ਅਖਬਾਰ 'ਚ ਆਪਣੇ ਲੇਖ 'ਚ ਰਮਦਾਨ ਨੇ ਲਿਖਿਆ ਹੈ- ਟਰੰਪ ਜੋ ਰਵੱਈਆ ਅਪਣਾ ਰਹੇ ਹਨ, ਉਹ ਸ਼ਾਂਤੀ ਦੀ ਬਜਾਏ ਹੋਰ ਲੋਕਾਂ ਨੂੰ ਭੜਕਾਏਗਾ। ਟਰੰਪ ਇਹ ਸਮਝਣ ਤੋਂ ਅਸਮਰੱਥ ਹਨ ਕਿ ਗਾਜ਼ਾ ਦੇ ਲੋਕ ਕੀ ਚਾਹੁੰਦੇ ਹਨ?
ਨੇਤਨਯਾਹੂ ਸੱਤਾ ਬਚਾਉਣ ਵਿੱਚ ਰੁੱਝੇ ਹੋਏ ਹਨ
ਰਮਦਾਨ ਮੁਤਾਬਕ ਨੇਤਨਯਾਹੂ ਗਾਜ਼ਾ 'ਚ ਬੇਕਸੂਰ ਲੋਕਾਂ 'ਤੇ ਤਸ਼ੱਦਦ ਕਰਕੇ ਆਪਣੀ ਸੱਤਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨੇਤਨਯਾਹੂ ਨੂੰ ਪਤਾ ਹੈ ਕਿ ਉਨ੍ਹਾਂ ਦੀ ਸੱਤਾ ਉਦੋਂ ਤੱਕ ਹੀ ਰਹੇਗੀ ਜਦੋਂ ਤੱਕ ਗਾਜ਼ਾ ਵਿੱਚ ਸੰਘਰਸ਼ ਹੈ। ਅਮਰੀਕਾ ਇਸ ਦਾ ਸਹਿਯੋਗੀ ਹੈ, ਇਸ ਲਈ ਗਾਜ਼ਾ ਦੇ ਲੋਕ ਡੋਨਾਲਡ ਟਰੰਪ 'ਤੇ ਸ਼ਾਇਦ ਹੀ ਭਰੋਸਾ ਕਰਨ।
ਬੰਗਲਾਦੇਸ਼ 'ਚ ਤਾਇਨਾਤ ਫਲਸਤੀਨ ਦੇ ਰਾਜਦੂਤ ਰਮਦਾਨ ਮੁਤਾਬਕ, ਤੁਸੀਂ ਕੁਝ ਸਮੇਂ ਲਈ ਕੁਝ ਲੋਕਾਂ ਨੂੰ ਸ਼ਿਫਟ ਕਰ ਸਕਦੇ ਹੋ, ਪਰ ਗਾਜ਼ਾ ਨੂੰ ਖਾਲੀ ਕਰਨ ਦਾ ਇਰਾਦਾ ਸਹੀ ਨਹੀਂ ਹੈ। ਲੋਕ ਆਪਣੀ ਮਾਤ ਭੂਮੀ ਲਈ ਆਪਣੀ ਜਾਨ ਦਾਅ 'ਤੇ ਲਾਉਣ ਲਈ ਤਿਆਰ ਹਨ।
ਰਮਦਾਨ ਲਿਖਦੇ ਹਨ- ਡੋਨਾਲਡ ਟਰੰਪ ਇੱਕ ਭੜਕੇ ਹੋਏ ਸਾਂਡ ਵਾਂਗ ਵਿਵਹਾਰ ਕਰ ਰਹੇ ਹਨ। ਅਮਰੀਕੀ ਵਿਦੇਸ਼ ਨੀਤੀ ਨੂੰ ਵਪਾਰਕ ਨੀਤੀ ਬਣਾਉਣ 'ਤੇ ਤੁਲੇ ਹੋਏ ਹਨ। ਉਹ ਸਮਝੌਤਾ ਨਾ ਹੋਣ 'ਤੇ ਸਿੱਧੀਆਂ ਪਾਬੰਦੀਆਂ ਦੀ ਧਮਕੀ ਦੇ ਰਹੇ ਹਨ। ਇਹ ਸਹੀ ਨਹੀਂ ਹੈ।
ਕੀ ਹੈ ਡੋਨਾਲਡ ਟਰੰਪ ਦਾ ਪ੍ਰਸਤਾਵ?
ਜਾਰਡਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਗਾਜ਼ਾ 'ਚ ਸ਼ਾਂਤੀ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਗਾਜ਼ਾ ਵਿਚ ਰਹਿ ਰਹੇ ਲੋਕਾਂ ਨੂੰ ਜਾਰਡਨ ਜਾਂ ਹੋਰ ਮੁਸਲਿਮ ਦੇਸ਼ਾਂ ਵਿਚ ਸ਼ਿਫਟ ਕੀਤਾ ਜਾਵੇ ਅਤੇ ਮੈਂ ਚਾਹੁੰਦਾ ਹਾਂ ਕਿ ਗਾਜ਼ਾ ਨੂੰ ਅਮਰੀਕਾ ਦੇ ਕੰਟਰੋਲ ਵਿਚ ਲਿਆ ਜਾਵੇ। ਟਰੰਪ ਨੇ ਕਿਹਾ ਕਿ ਜੇਕਰ ਇਹ ਪ੍ਰਸਤਾਵ ਸਾਰਿਆਂ ਨੂੰ ਮਨਜ਼ੂਰ ਹੁੰਦਾ ਹੈ ਤਾਂ ਮੈਂ ਇਸ 'ਚ ਮਿਸਰ ਨੂੰ ਵੀ ਸ਼ਾਮਲ ਕਰਾਂਗਾ।
ਚੀਨ ਤੇ ਰੂਸ ਨਾਲ ਪ੍ਰਮਾਣੂ ਕੰਟਰੋਲ ਗੱਲਬਾਤ ਸ਼ੁਰੂ ਕਰੇਗਾ ਅਮਰੀਕਾ, ਰੱਖਿਆ ਬਜਟ 'ਚ ਕਟੌਤੀ ਦੀ ਆਸ
NEXT STORY