ਬੈਂਕਾਕ - ਸਸਤੇ ਦੇ ਚੱਕਰ ਵਿਚ ਲੋਕ ਕੀ ਕੁਝ ਕਰ ਲੈਂਦੇ ਹਨ। ਕਈ ਵਾਰ ਤਾਂ ਲੋਕ ਸਸਤੇ ਦੇ ਚੱਕਰ ਵਿਚ ਆਨਲਾਈਨ ਆਰਡਰ ਕਰ ਦਿੰਦੇ ਹਨ ਅਤੇ ਫਿਰ ਜੋ ਘਰ ਪਹੁੰਚਦਾ ਹੈ ਉਸ ਨੂੰ ਦੇਖ ਕੇ ਉਹ ਹੈਰਾਨ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਥਾਈਲੈਂਡ ਵਿਚ ਵਾਪਰਿਆ। ਥਾਈਲੈਂਡ ਦੇ ਰਹਿਣ ਵਾਲੀ ਇਕ ਮੁੰਡੇ ਨਾਲ ਕੁਝ ਅਜਿਹਾ ਹੀ ਹੋਇਆ ਜਦ ਉਸ ਨੇ ਸਸਤਾ ਆਈਫੋਨ ਦੇਖ ਕੇ ਆਨਲਾਈਨ ਆਰਡਰ ਦੇ ਦਿੱਤਾ।
ਇਹ ਵੀ ਪੜੋ - ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ
ਮਾਮਲਾ ਥਾਈਲੈਂਡ ਦਾ ਹੈ ਇਥੇ ਉਕਤ ਮੁੰਡੇ ਨੇ ਦੇਖਿਆ ਕਿ ਆਨਲਾਈਨ ਸ਼ਾਪਿੰਗ ਵਾਲੀ ਇਕ ਐਪਲੀਕੇਸ਼ਨ 'ਤੇ ਆਈਫੋਨ ਕਾਫੀ ਸਸਤਾ ਮਿਲ ਰਿਹਾ ਹੈ। ਇਹ ਕਾਫੀ ਸੀ ਅਤੇ ਆਈਫੋਨ ਦੀ ਚਾਅ ਵਿਚ ਮੁੰਡੇ ਨੇ ਬਿਨਾਂ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੇ ਆਈਫੋਨ ਦਾ ਆਨਲਾਈਨ ਆਰਡਰ ਦੇ ਦਿੱਤਾ।
ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ
ਜਦ ਡਿਲੀਵਰੀ ਹੋਈ ਤਾਂ ਮੁੰਡਾ ਹੈਰਾਨ ਰਹਿ ਗਿਆ ਜਦ ਉਸ ਨੇ ਉਸ ਨੂੰ ਖੋਲ੍ਹ ਕੇ ਦੇਖਿਆ। ਜਿਹੜੀ ਚੀਜ਼ ਉਸ ਨੇ ਆਰਡਰ ਕੀਤੀ ਸੀ ਉਹ ਉਸ ਵਿਚ ਹੈ ਹੀ ਨਹੀਂ ਸੀ। ਦਰਅਸਲ ਆਈਫੋਨ ਦੀ ਥਾਂ ਕੰਪਨੀ ਨੇ ਆਈਫੋਨ ਵਰਗਾ ਦਿੱਖਣ ਵਾਲਾ ਇਕ ਟੇਬਲ ਭੇਜ ਦਿੱਤਾ ਸੀ। ਇਸ ਦੀ ਲੰਬਾਈ 40 ਕੁ ਇੰਚ ਦੱਸੀ ਜਾ ਰਹੀ ਹੈ। ਮੁੰਡਾ ਕੰਫਿਊਜ ਹੋ ਗਿਆ ਅਤੇ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਦਰਅਸਲ ਉਸ ਐਪਲੀਕੇਸ਼ਨ 'ਤੇ ਆਈਫੋਨ ਵਰਗ ਦਿੱਖਣ ਵਾਲਾ ਇਕ ਟੇਬਲ ਵਿੱਕ ਰਿਹਾ ਸੀ। ਟੇਬਲ ਨੂੰ ਇਸ ਅੰਦਾਜ਼ ਵਿਚ ਫੋਟੋ ਨਾਲ ਪੇਸ਼ ਕੀਤਾ ਗਿਆ ਸੀ ਕਿ ਉਹ ਅਸਲੀ ਦਾ ਆਈਫੋਨ ਲੱਗ ਰਿਹਾ ਸੀ। ਲੜਕੇ ਨੇ ਇਸ ਟੇਬਲ ਜਿਹੇ ਆਈਫੋਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਥਾਈਲੈਂਡ ਦੇ ਸੋਸ਼ਲ ਮੀਡੀਆ 'ਤੇ ਇਹ ਫੋਟੋਆਂ ਵਾਇਰਸ ਹੋ ਗਈਆਂ।
ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ
ਕਈ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੌਖਲਾਇਆ ਚੀਨ, ਕਿਹਾ-ਚੁਕਾਉਣੀ ਪਵੇਗੀ ਹੰਕਾਰ ਦੀ ਕੀਮਤ
NEXT STORY