ਮੈਲਬੌਰਨ— ਕਹਿੰਦੇ ਨੇ ਮੁਸੀਬਤ ਬੰਦੇ ਨੂੰ ਪੁੱਛ ਕੇ ਨਹੀਂ ਆਉਂਦੀ ਕਿ ਮੈਂ ਆਉਣ ਲੱਗੀ ਹਾਂ। ਅਕਸਰ ਘਰਾਂ 'ਚ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਇਨਸਾਨ ਵੱਡੀ ਮੁਸੀਬਤ 'ਚ ਫਸ ਜਾਂਦਾ ਹੈ। ਘਰਾਂ 'ਚ ਅੱਗ ਲੱਗ ਜਾਣਾ ਜਾਂ ਚੋਰੀ ਵਲੋਂ ਘਰ 'ਤੇ ਧਾਵਾ ਬੋਲ ਦੇਣਾ। ਅਜਿਹੇ ਸਮੇਂ 'ਚ ਇਨਸਾਨ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿ ਉਹ ਕੀ ਕਰੇ ਪਰ ਅਜਿਹੇ 'ਚ ਘਰ 'ਚ ਮੌਜੂਦ ਬਹਾਦਰ ਬੱਚੇ ਬਹੁਤ ਕੁਝ ਕਰ ਜਾਂਦੇ ਹਨ।
ਅੱਜ ਅਸੀਂ ਤੁਹਾਨੂੰ ਆਸਟਰੇਲੀਆ ਦੇ ਅਜਿਹੇ ਹੀ ਬਹਾਦਰ ਬੱਚਿਆਂ ਨਾਲ ਮਿਲਵਾਉਣ ਜਾ ਰਹੇ ਹਨ, ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਆਪਣੇ ਪਰਿਵਾਰ ਨੂੰ ਬਚਾਇਆ। ਤਕਰੀਬਨ 51 ਬੱਚਿਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਤ ਕੀਤਾ ਗਿਆ, ਜਿਨ੍ਹਾਂ ਨੂੰ ਮੁਸੀਬਤ ਸਮੇਂ ਖੁਦ ਨੂੰ ਸ਼ਾਂਤ ਰੱਖਿਆ ਅਤੇ ਸੂਝ-ਬੁੱਝ ਨਾਲ ਕੰਮ ਲਿਆ। ਜੀ ਹਾਂ, ਇਨ੍ਹਾਂ ਬੱਚਿਆਂ ਨੇ ਅਸੰਭਵ ਹਲਾਤਾਂ 'ਚ ਆਸਟਰੇਲੀਆ 'ਚ ਐਮਰਜੈਂਸੀ ਨੰਬਰ ਟ੍ਰਿਪਲ ਜ਼ੀਰੋ (000) ਮਿਲਾ ਕੇ ਮੁਸੀਬਤ ਨੂੰ ਦੂਰ ਕੀਤਾ।
ਇੱਥੋਂ ਦੀਆਂ ਦੋ ਭੈਣਾਂ ਨੇ ਆਪਣੀ ਪਿਤਾ ਨੂੰ ਬਚਾਇਆ। ਘਰ 'ਚ ਅਚਾਨਕ ਅੱਗ ਲੱਗ ਗਈ ਅਤੇ ਉਨ੍ਹਾਂ ਦੇ ਪਿਤਾ ਇਸ ਅੱਗ 'ਚ ਫਸ ਗਏ, ਜਿਸ ਕਾਰਨ ਉਨ੍ਹਾਂ ਦੀ ਗਰਦਨ ਅਤੇ ਲੱਤਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਪਿਤਾ 'ਤੇ ਆਈ ਮੁਸੀਬਤ ਨੂੰ ਦੇਖ ਕੇ ਆਬਿਨ ਅਤੇ ਜਾਰਜੀਆ ਨਾਂ ਦੀਆਂ ਦੋ ਭੈਣਾਂ ਨੇ ਐਮਰਜੈਂਸੀ ਨੰਬਰ ਮਿਲਾਇਆ, ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਗਈ। ਇਸੇ ਤਰ੍ਹਾਂ ਹੀ ਬਾਕੀ ਦੇ ਬੱਚਿਆਂ ਨੇ ਘਰ 'ਚ ਆਈ ਮੁਸੀਬਤ ਨੂੰ ਦੂਰ ਕਰਨ ਲਈ ਟ੍ਰਿਪਲ ਜ਼ੀਰੋ ਮਿਲਾਇਆ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ। ਐਮਰਜੈਂਸੀ ਸੇਵਾਵਾਂ ਦੂਰਸੰਚਾਰ ਅਥਾਰਟੀ ਨੇ ਦੱਸਿਆ ਉਹ ਹਰ ਸਾਲ ਤਕਰੀਬਨ 2.5 ਲੱਖ ਫੋਨ ਕਾਲ ਸੁਣਦੇ ਹਨ।
ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ!
NEXT STORY