ਜੋਹਾਨਸਬਰਗ- ਦੱਖਣੀ ਅਫ਼ਰੀਕਾ ਦੇ ਵਿਦੇਸ਼ ਮੰਤਰੀ ਨਲੇਦੀ ਪੰਡੂਰ ਨੇ ਆਪਣੇ ਬਿਆਨ 'ਚ ਕਿਹਾ ਕਿ ਬ੍ਰਿਕਸ ਦੇਸ਼ਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਹੈ ਕਿ ਉਹ ਅਫ਼ਗਾਨਿਸਤਾਨ 'ਚ ਤਾਲਿਬਾਨ ਦੀ ਸਰਕਾਰ ਨੂੰ ਉਦੋਂ ਤਕ ਮਾਨਤਾ ਨਹੀਂ ਦੇਣਗੇ ਜਦੋਂ ਤਕ ਉਨ੍ਹਾਂ ਨੂੰ ਭਰੋਸਾ ਨਹੀਂ ਮਿਲਦਾ ਕਿ ਕਾਬੁਲ 'ਚ ਸੱਤਾ 'ਤੇ ਕਾਬਜ਼ ਹੋਇਆ ਸੰਗਠਨ ਕੌਮਾਂਤਰੀ ਕਾਨੂੰਨ ਦੇ ਸਿਧਾਂਤਾ ਦੀ ਪਾਲਣਾ ਕਰੇਗਾ।
ਵੀਰਵਾਰ ਨੂੰ ਹੋਈਆਂ 5 ਦੇਸ਼ਾਂ ਦੇ ਸਮੂਹ ਦੇ ਡਿਜੀਟਲ ਸਿਖਰ ਸੰਮੇਲਨ ਦੀ ਪ੍ਰਧਾਨਗੀ ਨਰਿੰਦਰ ਮੋਦੀ ਨੇ ਕੀਤੀ ਸੀ। 13ਵੇਂ ਬ੍ਰਿਕਸ ਸਿਖਰ ਸੰਮੇਲਨ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਜਿਨਪਿੰਗ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਹਿੱਸਾ ਲਿਆ ਸੀ।
ਗਲਾਸਗੋ ਦੀ 'ਬੋਨਫਾਇਰ ਨਾਈਟ ਆਤਿਸ਼ਬਾਜ਼ੀ' ਕੋਪ 26 ਦੇ ਮੱਦੇਨਜ਼ਰ ਰੱਦ
NEXT STORY