ਗੁਰਦਾਸਪੁਰ(ਵਿਨੋਦ)-ਪਾਕਿਸਤਾਨ ਦੇ ਚੀਫ ਜਸਟਿਸ ਕਾਜੀ ਫੈਜ਼ ਈਸ਼ਾ ਨੇ ਸੋਮਵਾਰ ਨੂੰ ਇਸਲਾਮਾਬਾਦ ਆਈ. ਜੀ. ਅਕਬਰ ਨਾਸਿਰ ਖਾਨ ’ਤੇ ਗੰਭੀਰ ਨਾਰਾਜ਼ਗੀ ਪ੍ਰਗਟ ਕੀਤੀ, ਕਿਉਂਕਿ ਸੁਪਰੀਮ ਕੋਰਟ ਨੇ ਨਿਆਪਾਲਿਕਾ ਵਿਰੋਧੀ ਮੁਹਿੰਮ ਦੇ ਦੋਸ਼ੀ ਪੱਤਰਕਾਰਾਂ ਦੇ ਖ਼ਿਲਾਫ਼ ਸੰਘੀ ਜਾਂਚ ਏਜੰਸੀ ਪੀੜਤ ਮਾਮਲੇ ਦੀ ਸੁਣਵਾਈ ਕੀਤੀ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਹੋਣ 'ਚ ਕਿਸਾਨੀ ਅੰਦੋਲਨ ਵੱਡਾ ਅੜਿੱਕਾ, ਦੋਵੇਂ ਪਾਰਟੀਆਂ ਪੱਬਾਂ ਭਾਰ
ਸੂਤਰਾਂ ਅਨੁਸਾਰ ਸਾਲ 2020 ਵਿਚ ਪੱਤਰਕਾਰ ਮਤਿਉੱਲਾਹ ਜਾਨ ਦੇ ਅਗਵਾ ’ਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਦੀ ਅਸਫ਼ਲਤਾ ਤੋਂ ਨਾਰਾਜ਼ ਪਾਕਿਸਤਾਨ ਦੇ ਚੀਫ ਜਸਟਿਸ ਨੇ ਪਾਕਿਸਤਾਨ ਦੇ ਅਟਾਰਨੀ ਜਨਰਲ ਮਨਸ਼ੂਰ ਅਵਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਅਪਰਾਧ ਕੈਮਰੇ ਵਿਚ ਕੈਦ ਹੋ ਗਿਆ ਪਰ ਤੁਸੀਂ ਦੋਸ਼ੀਆਂ ਨੂੰ ਨਹੀਂ ਲੱਭ ਸਕੇ, ਇਸ ਲਈ ਜ਼ਿੰਮੇਵਾਰ ਮਿਸਟਰ ਆਈ. ਜੀ. ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)
ਚੀਫ ਜਸਟਿਸ ਨੇ ਇਸਲਾਮਾਬਾਦ ਆਈ. ਜੀ. ਨੂੰ ਪੁੱਛਿਆ ਕਿ ਜੇਕਰ ਚਾਰ ਸਾਲ ਪੂਰੇ ਨਹੀਂ ਹਨ ਤਾਂ ਅਗਵਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਕਿੰਨਾਂ ਸਮਾਂ ਚਾਹੀਦਾ ਹੈ। ਕੀ ਤੁਹਾਨੂੰ 400 ਸਾਲ ਚਾਹੀਦੇ ਹਨ। ਐੱਫ. ਆਈ. ਏ. ਅਤੇ ਪੁਲਸ ਵੱਲੋਂ ਮਾਮਲੇ ਵਿਚ ਦਿੱਤੀ ਗਈ ਰਿਪੋਰਟ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਦੋਵਾਂ ਨੂੰ ਇਸ ਕੇਸ ਦੀ ਇਕ ਵਿਸਥਾਰਤ ਰਿਪੋਰਟ ਦੇਣ ਦੇ ਹੁਕਮ ਦਿੱਤੇ ਅਤੇ 25 ਮਾਰਚ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ
NEXT STORY