ਹਿਊਸਟਨ - ਖੋਜਕਾਰਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੀ ਸਥਿਰਤਾ 'ਤੇ ਵਾਤਾਵਰਣ ਦੇ ਕਾਰਕਾਂ ਦੇ ਪ੍ਰਭਾਵ ਦਾ ਪਤਾ ਲਾ ਲਿਆ ਹੈ ਅਤੇ ਆਖਿਆ ਹੈ ਕਿ ਕੋਵਿਡ-19 ਮਹਾਮਾਰੀ ਦੇ ਦੌਰ ਵਿਚ ਇਹ ਵਾਇਰਸ ਆਪਣੇ ਅਨੁਕੂਲ ਮੌਸਮ ਹੋਣ 'ਤੇ ਫਿਰ ਤੋਂ ਪੈਰ ਪਸਾਰ ਸਕਦਾ ਹੈ। ਅਧਿਐਨ ਵਿਚ ਆਖਿਆ ਗਿਆ ਹੈ ਕਿ ਮਨੁੱਖ ਦੀ ਲਾਰ, ਬਲਗਮ ਅਤੇ ਨਾਕ ਦੇ ਮਿਊਕਸ ਵਿਚ ਇਸ ਵਾਇਰਸ ਦੀ ਸਥਿਰਤਾ 'ਤੇ ਵਾਤਾਵਰਣ ਸਥਿਤੀਆਂ ਦਾ ਪ੍ਰਭਾਵ ਪੈਂਦਾ ਹੈ।
ਅਮਰੀਕਾ ਦੀ ਮਾਰਸ਼ਲ ਯੂਨੀਵਰਸਿਟੀ ਤੋਂ ਜੈਰੇਮਿਯਾਹ ਮੈਸਟਨ ਸਮੇਤ ਹੋਰ ਖੋਜਕਾਰਾਂ ਨੇ ਜ਼ਿਕਰ ਕੀਤਾ ਕਿ ਨਵਾਂ ਕੋਰੋਨਾਵਾਇਰਸ, ਸਾਰਸ-ਕੋਵ-2 ਉੱਚ ਨਮੀ ਅਤੇ ਗਰਮ ਤਾਪਮਾਨ ਵਿਚ ਘੱਟ ਸਥਿਰ ਰਹਿੰਦਾ ਹੈ। ਇਹ ਅਧਿਐਨ ਰਿਪੋਰਟ ਮੈਗਜ਼ੀਨ 'ਇਮਰਜਿੰਗ ਇਨਫੈਕਸ਼ਸ ਡਿਸੀਜ਼ ਸਾਰਸ-ਕੋਵ-2' ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਾਰਾਂ ਨੇ ਇਸ ਬਾਰੇ ਵਿਚ ਪਤਾ ਲਾਉਣ ਲਈ ਮਨੁੱਖ ਦੀ ਲਾਰ, ਬਲਗਮ ਅਤੇ ਨਾਕ ਦੇ ਮਿਊਕਸ ਦੇ ਨਮੂਨਿਆਂ ਦਾ ਅਧਿਐਨ ਕੀਤਾ, ਜਿਨ੍ਹਾਂ ਨੂੰ 7 ਦਿਨ ਤੱਕ 3 ਵੱਖ-ਵੱਖ ਤਾਪਮਾਨ ਅਤੇ ਨਮੀ ਵਿਚ ਰੱਖਿਆ ਗਿਆ। ਅਧਿਐਨ ਵਿਚ ਸਾਹਮਣੇ ਆਇਆ ਕਿ ਵਾਇਰਸ ਦੀ ਸਥਿਰਤਾ 'ਤੇ ਵਾਤਾਵਰਣ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ ਅਤੇ ਜੇਕਰ ਵਰਤਮਾਨ ਵਿਚ ਜਾਰੀ ਕੋਵਿਡ-19 ਮਹਾਮਾਰੀ ਦਾ ਦੌਰ ਖਤਮ ਹੋ ਜਾਂਦਾ ਹੈ ਤਾਂ ਇਹ ਵਾਇਰਸ ਇਸ ਤੋਂ ਬਾਅਦ ਵੀ ਅਨੁਕੂਲ ਵਾਤਾਵਰਣ ਸਥਿਤੀਆਂ ਹੋਣ 'ਤੇ ਫਿਰ ਤੋਂ ਪੈਰ ਪਸਾਰ ਸਕਦਾ ਹੈ।
ਅਮਰੀਕਾ ਦੇ ਮਿਨੀਪੋਲਿਸ 'ਚ ਗੋਲੀਬਾਰੀ, 1 ਵਿਅਕਤੀ ਦੀ ਮੌਤ ਤੇ 11 ਜ਼ਖਮੀ
NEXT STORY