ਲਾਸ ਏਂਜਲਸ(ਬਿਊਰੋ)— ਅਮਰੀਕਾ ਦੇ ਲਾਸ ਏਂਜਲਸ ਵਿਚ ਰਹਿਣ ਵਾਲੀ ਡਿਜ਼ਾਇਨਰ ਈਲਮਾ ਗੋਰ ਨੇ ਹਾਲ ਹੀ ਵਿਚ 65 ਲੱਖ ਦੇ 24 ਬੈਗਸ ਨਾਲ ਇਕ ਕੀਮਤੀ ਟਾਇਲਟ ਬਣਾਇਆ ਹੈ। ਇਹ ਟਾਇਲਟ ਉਨ੍ਹਾਂ ਨੇ louis vuitton ਨਾਂ ਦੇ ਬ੍ਰਾਂਡ ਨਾਲ ਬਣਾਇਆ ਹੈ। ਇਸ ਟਾਇਲਟ ਦੀ ਕੀਮਤ 1 ਲੱਖ ਡਾਲਰ ਹੈ। louis vuitton ਦੇ ਬੈਗਸ ਅਕਸਰ ਸੈਲੀਬ੍ਰਿਟੀਜ਼ ਦੇ ਹੱਥਾਂ ਵਿਚ ਦਿਖਾਈ ਦਿੰਦੇ ਹਨ।
ਅੰਦਰੋਂ ਟਾਇਲਟ ਗੋਲਡ ਪਲੇਟਡ ਹੈ
louis vuitton ਦੇ ਇਕ ਬੈਗ ਦੀ ਕੀਮਤ 80 ਹਜ਼ਾਰ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਜਾਂਦੀ ਹੈ। ਈਲਮਾ ਨੇ ਇਸ ਟਾਇਲਟ ਨੂੰ ਬਣਾਉਣ ਵਿਚ 3 ਮਹੀਨੇ ਲਗਾਏ। ਟਾਇਲਟ ਦਾ ਬਾਹਰੀ ਹਿੱਸਾ ਇਨ੍ਹਾਂ ਬੈਗਸ ਨਾਲ ਬਣਾਇਆ ਗਿਆ ਹੈ ਅਤੇ ਅੰਦਰੋਂ ਇਹ ਗੋਲਡ ਪਲੇਟਡ ਹੈ। ਬਣਾਉਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਕੈਲੀਫੋਰਨੀਆ ਦੇ ਸ਼ੋਅਰੂਮ ਵਿਚ ਵੇਚਣ ਲਈ ਰੱਖ ਦਿੱਤਾ ਹੈ।
ਪੈਨਸਿਲਵੇਨੀਆ 'ਚ ਲੱਗੀ ਭਿਆਨਕ ਅੱਗ ਨਾਲ 20 ਲੋਕ ਜ਼ਖਮੀ (ਦੇਖੋ ਤਸਵੀਰਾਂ)
NEXT STORY