ਓਆਗਾਡੌਗੂ (ਏਜੰਸੀ): ਬੁਰਕੀਨਾ ਫਾਸੋ ਵਿੱਚ ਸੋਮਵਾਰ ਰਾਤ ਨੂੰ ਬਾਗੀ ਫ਼ੌਜਾਂ ਨੇ ਜਮਹੂਰੀ ਢੰਗ ਨਾਲ ਚੁਣੇ ਗਏ ਰਾਸ਼ਟਰਪਤੀ ਰੋਸ਼ੇ ਮਾਰਕ ਕ੍ਰਿਸ਼ਚੀਅਨ ਕੈਬੋਰ ਦਾ ਤਖ਼ਤਾਪਲਟ ਕੇ ਸੱਤਾ ਸੰਭਾਲ ਲਈ। ਰਾਜਧਾਨੀ ਓਆਗਾਡੌਗੂ ਵਿੱਚ ਹਿੰਸਾ ਅਤੇ ਅਨਿਸ਼ਚਿਤਤਾ ਦੇ ਦਿਨਾਂ ਦਾ ਦੌਰ ਐਤਵਾਰ ਰਾਤ ਨੂੰ ਉਦੋਂ ਖ਼ਤਮ ਹੋ ਗਿਆ, ਜਦੋਂ ਇੱਕ ਦਰਜਨ ਤੋਂ ਵੱਧ ਸੈਨਿਕਾਂ ਨੇ ਸਰਕਾਰੀ ਮੀਡੀਆ ਰਾਹੀਂ ਬੁਰਕੀਨਾ ਫਾਸੋ ਦੇ ਸ਼ਾਸਨ ਨੂੰ ਆਪਣੀ ਨਵੀਂ ਸੰਸਥਾ 'ਦਿ ਪੈਟਰੋਟਿਕ ਮੂਵਮੈਂਟ ਫਾਰ ਸੇਫਗਾਰਡਿੰਗ ਐਂਡ ਰੀਸਟੋਰੇਸ਼ਨ' ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ - ਆਸਟ੍ਰੇਲੀਆ 26 ਜਨਵਰੀ ਨੂੰ ਧੂਮਧਾਮ ਨਾਲ ਮਨਾਏਗਾ ਆਪਣਾ 'ਰਾਸ਼ਟਰੀ ਦਿਹਾੜਾ'
ਕੈਪਟਨ ਸਿਸਡੋਰ ਕਾਬੇਰ ਓਡਰਾਗੋ ਨੇ ਕਿਹਾ ਕਿ ਸੋਮਵਾਰ ਦੀ ਘਟਨਾ ਬੁਰਕੀਨਾ ਫਾਸੋ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰੇਗੀ। ਦੇਸ਼ ਦੇ ਹਰ ਵਿਅਕਤੀ ਕੋਲ ਆਪਣੇ ਜ਼ਖ਼ਮਾਂ ਨੂੰ ਭਰਨ, ਆਪਸੀ ਭਾਈਚਾਰਾ ਕਾਇਮ ਕਰਨ ਅਤੇ ਏਕਤਾ ਮਨਾਉਣ ਦਾ ਸ਼ਾਨਦਾਰ ਮੌਕਾ ਹੈ। ਫ਼ੌਜੀ ਤਖ਼ਤਾਪਲਟ ਦਾ ਰਾਜਧਾਨੀ ਦੇ ਜ਼ਿਆਦਾਤਰ ਨਿਵਾਸੀਆਂ ਨੇ ਸਵਾਗਤ ਕੀਤਾ। ਮੰਗਲਵਾਰ ਨੂੰ ਇਲਾਕੇ ਵਿੱਚ ਸਮੂਹਿਕ ਜਸ਼ਨ ਮਨਾਉਣ ਦੀ ਵੀ ਯੋਜਨਾ ਹੈ। ਹਾਲਾਂਕਿ, ਅਫਰੀਕੀ ਨੇਤਾਵਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਬੁਰਕੀਨਾ ਫਾਸੋ ਵਿੱਚ ਫ਼ੌਜੀ ਸ਼ਾਸਨ 'ਜੁੰਟਾ' ਦੀ ਸਥਾਪਨਾ ਦੀ ਨਿੰਦਾ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਯੂਕਰੇਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ
ਜੁੰਟਰ ਨੇ ਸੋਮਵਾਰ ਸ਼ਾਮ ਨੂੰ ਬੁਰਕੀਨਾ ਫਾਸੋ ਵਿੱਚ ਕਰਫਿਊ ਲਗਾ ਦਿੱਤਾ ਅਤੇ ਸਾਰੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਸੰਵਿਧਾਨ ਨੂੰ ਮੁਅੱਤਲ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ''ਜੁੰਟਾ ਨੇ ਭਰੋਸਾ ਦਿਵਾਇਆ ਕਿ ਦੇਸ਼ ਵਿਚ ਲੋਕਤੰਤਰੀ ਵਿਵਸਥਾ ਬਹਾਲ ਕੀਤੀ ਜਾਵੇਗੀ। ਹਾਲਾਂਕਿ, ਉਸ ਨੇ ਸਮਾਂ-ਸੀਮਾ ਸਪਸ਼ਟ ਨਹੀਂ ਕੀਤੀ। ਕੈਬੋਰ ਸਰਕਾਰ 'ਤੇ ਅੱਤਵਾਦ ਦਾ ਮੁਕਾਬਲਾ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦੇ ਹੋਏ ਤਖਤਾਪਲਟ ਕੀਤਾ ਗਿਆ ਹੈ। ਬਾਗੀ ਸਿਪਾਹੀਆਂ ਦਾ ਦਾਅਵਾ ਹੈ ਕਿ ਬਰਖਾਸਤ ਰਾਸ਼ਟਰਪਤੀ ਸੁਰੱਖਿਅਤ ਹਨ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਕੈਬੋਰ ਨੂੰ ਕਿੱਥੇ ਰੱਖਿਆ ਗਿਆ ਸੀ।
22 ਮਹੀਨੇ ਦੇ ਬੱਚੇ ਨੇ ਕੀਤੀ ਡੇਢ ਲੱਖ ਦੀ 'ਸ਼ਾਪਿੰਗ', ਸੱਚਾਈ ਜਾਣ ਹੈਰਾਨ ਹੋਈ ਮਾਂ
NEXT STORY