ਮੈਡਿ੍ਰਡ - ਸਪੇਨ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਪਰ ਪਹਿਲਾਂ ਨਾਲੋਂ ਹੁਣ ਮੌਤਾਂ ਦੀ ਗਿਣਤੀ ਘੱਟ ਦਰਜ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਸਪੇਨ ਵਿਚ 281 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24,824 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ।
ਸਿਹਤ ਅਧਿਕਾਰੀਆਂ ਨੇ ਇਕ ਵਾਰ ਦੁਹਰਾਉਂਦੇ ਹੋਏ ਆਖਿਆ ਕਿ ਦੇਸ਼ ਵਿਚ ਨਵੇਂ ਆ ਰਹੇ ਮਾਮਲਿਆਂ ਵਿਚ ਕਮੀ ਆ ਰਹੀ ਹੈ ਅਤੇ ਪਿਛਲੇ 24 ਘੰਟਿਆਂ ਵਿਚ 1175 ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 2628 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਫਿਲਹਾਲ 75,000 ਸਰਗਰਮ ਮਾਮਲੇ ਹਨ। ਸਪੇਨ ਵਿਚ 14 ਮਾਰਚ ਤੋਂ ਸਟੇਟ ਆਫ ਐਮਰਜੰਸੀ ਲਾਗੂ ਹੈ ਅਤੇ ਇਸ ਨੂੰ 9 ਮਈ ਤੱਕ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਪਿਛਲੇ ਹਫਤੇ ਲਾਕਡਾਊਨ ਉਪਾਅ ਦੇ ਚੌਥੇ ਪੜਾਅ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਹਾਲਾਂਕਿ ਦੇਸ਼ ਵਾਸੀਆਂ ਨੂੰ ਆਗਾਹ ਵੀ ਕੀਤਾ ਕਿ ਜੂਨ ਦੇ ਆਖਿਰ ਤੋਂ ਪਹਿਲਾਂ ਦੇਸ਼ ਵਿਚ ਸਥਿਤੀ ਆਮ ਨਹੀਂ ਹੋ ਪਾਵੇਗੀ।
PPE ਕਿੱਟਾਂ ਪਾਉਣ ਨਾਲ ਚਮੜੀ ਨੂੰ ਹੁੰਦਾ ਹੈ ਗੰਭੀਰ ਨੁਕਸਾਨ : ਅਧਿਐਨ
NEXT STORY