ਢਾਕਾ (ਭਾਸ਼ਾ) : ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਮੁਹੰਮਦ ਹਸਨ ਮਹਿਮੂਦ ਸਮੇਤ 17 ਸਾਬਕਾ ਮੰਤਰੀਆਂ ਅਤੇ ਬੇਦਖਲ ਸ਼ੇਖ ਹਸੀਨਾ ਸਰਕਾਰ ਦੇ 9 ਸੰਸਦ ਮੈਂਬਰਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ 'ਚ ਪ੍ਰਕਾਸ਼ਿਤ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਨੇ ਇਨ੍ਹਾਂ ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਸੀ। ਬੰਗਾਲੀ ਭਾਸ਼ਾ ਦੇ ਅਖਬਾਰ 'ਪ੍ਰੋਥਮ ਆਲੋ' ਦੀ ਖਬਰ ਮੁਤਾਬਕ ਢਾਕਾ ਮੈਟਰੋਪੋਲੀਟਨ ਦੇ ਸੀਨੀਅਰ ਸਪੈਸ਼ਲ ਜੱਜ ਮੁਹੰਮਦ ਅਸ-ਸ਼ਮਸ ਜਗਲੁਲ ਹੁਸੈਨ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ. ਸੀ. ਸੀ.) ਦੀਆਂ ਅਰਜ਼ੀਆਂ 'ਤੇ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਇਹ ਹੁਕਮ ਦਿੱਤਾ। ਕਮਿਸ਼ਨ ਦੇ ਸਰਕਾਰੀ ਵਕੀਲ ਮੀਰ ਅਹਿਮਦ ਅਲੀ ਸਲਾਮ ਅਤੇ ਮਹਿਮੂਦ ਹੁਸੈਨ ਜਹਾਂਗੀਰ ਨੇ ਇਨ੍ਹਾਂ ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਯਾਤਰਾ ਪਾਬੰਦੀ ਦੀ ਪੁਸ਼ਟੀ ਕੀਤੀ ਹੈ।
ਅਖਬਾਰ ਮੁਤਾਬਕ ਜਿਨ੍ਹਾਂ ਲੋਕਾਂ 'ਤੇ ਦੇਸ਼ ਛੱਡਣ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ, ਸਾਬਕਾ ਬਿਜਲੀ, ਊਰਜਾ ਅਤੇ ਖਣਿਜ ਸਰੋਤ ਰਾਜ ਮੰਤਰੀ ਨਸਰੂਲ ਹਾਮਿਦ, ਸਾਬਕਾ ਜਹਾਜ਼ਰਾਨੀ ਰਾਜ ਮੰਤਰੀ ਖਾਲਿਦ ਮਹਿਮੂਦ, ਸਾਬਕਾ ਆਈ.ਸੀ.ਟੀ. (ਸੂਚਨਾ ਸੰਚਾਰ ਤਕਨਾਲੋਜੀ) ਜੁਨੈਦ ਅਹਿਮਦ ਪਲਕ ਅਤੇ ਸਾਬਕਾ ਪ੍ਰਾਇਮਰੀ ਅਤੇ ਜਨ ਸਿੱਖਿਆ ਰਾਜ ਮੰਤਰੀ ਮੁਹੰਮਦ ਜ਼ਾਕਿਰ ਹੁਸੈਨ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਕਈ ਚੋਟੀ ਦੇ ਨੇਤਾ ਅਤੇ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਦੇਸ਼ ਛੱਡ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਸਬਵੇਅ ਟ੍ਰੇਨ 'ਚ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ, ਗੋਲੀਆਂ ਚਲਾਉਣ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
NEXT STORY